ਘੋੜ ਦੌੜਾਂ ਤੇ ਗੱਤਕਾ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ
ਛੇਵਾਂ ਮੁੱਹਲਾ ਨਿਹੰਗ ਸਿੰਘਾਂ, ਘੋੜ ਦੋੜਾਂ ਤੇ ਗਤਕਾ ਸਮਾਗਮ ਸ਼ੋਨੌ ਸ਼ੋਕਤ ਨਾਲ ਸੰਪਨ
Publish Date: Sun, 07 Dec 2025 09:42 PM (IST)
Updated Date: Mon, 08 Dec 2025 04:13 AM (IST)

-ਸਿੰਘ ਸਾਹਿਬ ਬਾਬਾ ਨਾਗਰ ਸਿੰਘ, ਜਥੇਦਾਰ ਬਾਬਾ ਤੇਜਬੀਰ ਸਿੰਘ ਤੇ ਵੱਡੀ ਗਿਣਤੀ ’ਚ ਸੰਤ-ਮਹਾਪੁਰਸ਼ਾਂ ਨੇ ਕੀਤੀ ਸ਼ਿਰਕਤ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੰਤ ਸਿਪਾਹੀ ਗਤਕਾ ਅਖਾੜਾ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਤੇ ਬਾਬਾ ਫਤਿਹ ਸਿੰਘ ਫਾਉਂਡੇਸ਼ਨ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਛੇਵਾਂ ਮੁੱਹਲਾ ਨਿਹੰਗ ਸਿੰਘਾਂ, ਘੋੜ ਦੌੜਾਂ ਤੇ ਗਤਕਾ ਸਮਾਗਮ ਸ਼ਾਨੌ ਸ਼ੋਕਤ ਨਾਲ ਸੰਪੰਨ ਹੋਇਆ। ਸਮਾਗਮਾਂ ਦੇ ਦੂਸਰੇ ਦਿਨ ਪਾਲਕੀ ’ਚ ਸੁਸ਼ੋਭਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਏ ਗਏ ਮਹੱਲੇ ਦੀ ਆਰੰਭਤਾ ਰਾਣੀ ਬਾਗ ਨੇੜੇ ਬਸਤੀ ਪੀਰ ਦਾਦਾ ਤੋਂ ਹੋਈ, ਜੋ ਗੁਰਦੁਆਰਾ ਸਿੰਘ ਸਭਾ ਬਸਤੀ ਪੀਰ ਦਾਦ, ਗੁਰਦੁਆਰਾ ਬਾਬਾ ਬੁਢਾ ਜੀ, ਗੁ. ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਮਿਠੂ ਬਸਤੀ, ਗੁਰੂ ਨਾਨਕ ਦੇਵ ਜੀ ਨਗਰ, ਗੁਰਦੁਆਰਾ ਆਦਰਸ਼ ਨਗਰ, ਝੰਡੀਆਂ ਵਾਲਾ ਪੀਰ, ਅਵਤਾਰ ਨਗਰ, ਡਾ. ਬੀ.ਆਰ. ਅੰਬੇਡਕਰ ਚੌਕ, ਭਗਵਾਨ ਵਾਲਮੀਕੀ ਚੌਕ, ਪੁਲੀ ਅਲੀ ਮੁਹੱਲਾ, ਬਸਤੀ ਅੱਡਾ, ਪਟੇਲ ਚੌਕ, ਕਪੂਰਥਲਾ ਚੌਕ, ਵਰਕਸ਼ਾਪ ਚੌਕ ਤੋਂ ਹੁੰਦੇ ਹੋਏ ਬਾਅਦ ਦੁਪਹਿਰ ਬਰਲਟਨ ਪਾਰਕ ’ਚ ਪਹੁੰਚ ਕੇ ਗੱਤਕਾ ਤੇ ਘੋੜ ਦੌੜਾਂ ਕਰਵਾਈਆਂ ਗਈਆਂ। ਜਿਸ ’ਚ ਯੋਧਿਆਂ ਨੇ ਜੌਹਰ ਦਿਖਾਏ। ਰਸਤੇ ’ਚ ਸੰਗਤਾਂ ਲਈ ਬੇਅੰਤ ਪਦਾਰਥਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਐੱਸਜੀਪੀਸੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ, ਜਥੇਦਾਰ ਬਾਬਾ ਨਾਗਰ ਸਿੰਘ ਹਰੀਆਂ ਬੇਲਾਂ, ਬਾਬਾ ਗੁਰਪ੍ਰੀਤ ਸਿੰਘ ਮੁਮਤਾਜ਼ਗੜ੍ਹ ਵਾਲੇ, ਜਥੇਦਾਰ ਬਾਬਾ ਗੁਰਚਰਨ ਸਿੰਘ ਤਰਨਾ ਦਲ ਹਰੀਆਂ ਬੇਲਾਂ, ਬਾਬਾ ਖੜਗ ਸਿੰਘ ਲੁਧਿਆਣਾ, ਬਾਬਾ ਸਰਵਣ ਸਿੰਘ ਵੱਡੇ ਖਿਆਲੀਏ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ, ਦਸਮੇਸ਼ ਤਰਨਾ ਦਲ ਤੋਂ ਸਿਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਮਿਸਲ ਸ਼ਹੀਦਾਂ ਤਰਨਾ ਦਲ ਮਹਿਤਾ ਚੌਕ ਵਾਲੇ ਬਾਬਾ ਬਲਵਿੰਦਰ ਸਿਘ, ਮਿਸਲ ਸ਼ਹੀਦਾਂ ਤਰਨਾ ਦਲ ਖਿਆਲੇ ਵਾਲੇ ਬਾਬਾ ਤਰਲੋਕ ਸਿੰਘ, ਦਮਦਮੀ ਟਕਸਾਲ ਤੋਂ ਸਿੰਘ ਸਾਹਿਬ ਜਥੇਦਾਰ ਬਾਬਾ ਤੇਜਬੀਰ ਸਿੰਘ, ਬਾਬਾ ਹਰੀ ਸਿੰਘ ਪਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਮੀਤ ਸਿੰਘ ਬਿੱਟੂ ਜਨ. ਸਕੱਤਰ, ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ ਨੌਜਵਾਨ ਸਭਾ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਗੁਰਦੀਪ ਸਿੰਘ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ, ਪਰਮਪ੍ਰੀਤ ਸਿੰਘ ਵਿਟੀ, ਕੁਲਵਿੰਦਰ ਸਿੰਘ ਚਿੰਟੂ, ਹਰਪ੍ਰੀਤ ਸਿੰਘ ਨੀਟੂ, ਸ਼ੈਰੀ ਚੱਢਾ, ਮਨੀਸ਼ ਗੁਲਾਟੀ, ਅਮਨਦੀਪ ਸਿੰਘ ਬੱਗਾ, ਬਾਬਾ ਹਰਜੀਤ ਸਿੰਘ ਸੁਰਜੀਤ ਸਿੰਘ ਕਟਾਰੀਆ, ਜਨ. ਸਕੱਤਰ ਗੁਰਿੰਦਰ ਸਿੰਘ ਮਝੈਲ, ਜਤਿੰਦਰ ਪਾਲ ਸਿੰਘ ਮਝੈਲ, ਬਲਦੇਵ ਸਿੰਘ, ਹਰਜਿੰਦਰ ਸਿੰਘ ਜਿੰਦਾ, ਕਰਨੈਲ ਸਿੰਘ, ਬਲਜੀਤ ਸਿੰਘ, ਮਨਿੰਦਰ ਸਿੰਘ, ਗੁਰਜੀਤ ਕੌਰ, ਫਤਿਹ ਜੰਗ ਸਿੰਘ ਤੋਂ ਇਲਾਵਾ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ।