ਵਿਦੇਸ਼ੀ ਔਰਤ ਤੇ ਨੌਜਵਾਨ ਦੀ ਬਾਈਕਾਂ ਭਿੜੀਆਂ, ਛੇ ਜਖ਼ਮੀ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
Publish Date: Wed, 19 Nov 2025 12:04 AM (IST)
Updated Date: Wed, 19 Nov 2025 12:07 AM (IST)
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ : ਰਾਮਾ ਮੰਡੀ ਰੇਲਵੇ ਸਟੇਸ਼ਨ ਦੇ ਨੇੜੇ ਮੰਗਲਵਾਰ ਸ਼ਾਮ ਨੂੰ ਸਕੂਟਰ ਤੇ ਪਲਸਰ ਬਾਈਕ ’ਤੇ ਰੇਸ ਲਾ ਰਹੇ ਤਿੰਨ ਵਿਦੇਸ਼ੀ ਨੌਜਵਾਨਾਂ ਤੇ ਇਕ ਔਰਤ ਦੀਆਂ ਬਾਈਕਾਂ ਆਪਸ ’ਚ ਟਕਰਾ ਗਈਆਂ। ਇਸ ਹਾਦਸੇ ’ਚ ਛੇ ਲੋਕ ਜ਼ਖਮੀ ਹੋ ਗਏ। ਹਾਦਸੇ ਦੌਰਾਨ ਘਟਨਾ ਵਾਲੀ ਥਾਂ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਰਾਹਗੀਰਾਂ ਨੂੰ ਨਿਕਲਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਤੇ ਪੀਸੀਆਰ ਟੀਮ ਤੁਰੰਤ ਮੌਕੇ ’ਤੇ ਪੁੱਜੀ ਤੇ ਜ਼ਖਮੀਆਂ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ’ਚ ਭਰਤੀ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਵਿਧੀਪੁਰ ਦੇ ਰਹਿਣ ਵਾਲੇ ਕੁਲਦੀਪ ਸਿੰਘ ਤੇ ਜਸਵੀਰ ਕੌਰ, ਜੋਗਿੰਦਰ ਨਗਰ ਦੇ ਨਿਆਸ਼ਦਜਸ਼ੇ ਚਿਦੰਬੀ, ਡਾਟਰ ਨਗਰ ਦੇ ਜੋਏ ਚਿਕੁਵਾਡਜੇ, ਸਾਊਥ ਰਾਈਸ ਰੈਜ਼ੀਡੈਂਸ ਗ੍ਰੀਨ ਵੈਲੀ ਫਗਵਾਡਾ ਦੇ ਨਿਹਾਲਕਸ ਤੇ ਸ਼੍ਰੀ ਨੰਦਾ ਪੀਐੱਸ ਵਜੋਂ ਹੋਈ ਹੈ।