ਸ੍ਰੀ ਕੁੰਦਨ ਲਾਲ ਦੁਸਹਿਰਾ ਕਮੇਟੀ ਵੱਲੋਂ ਮਧੂਸੁਧਨ ਗੋਸਵਾਮੀ ਸਨਮਾਨਿਤ
ਸ਼੍ਰੀ ਕੁੰਦਨ ਲਾਲ ਦੁਸਹਿਰਾ ਕਮੇਟੀ ਵੱਲੋਂ ਮਧੂਸੂਧਨ ਗੋਸਵਾਮੀ ਜੀ ਨੂੰ ਕੀਤਾ ਸਨਮਾਨਿਤ
Publish Date: Wed, 26 Nov 2025 08:11 PM (IST)
Updated Date: Wed, 26 Nov 2025 08:14 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਪ੍ਰਾਚੀਨ ਸ਼ਿਵ ਮੰਦਿਰ ਅਰੰਭ ਹੋਈ ਦੋ ਰੋਜ਼ਾ ਹਰੀ ਕਥਾ ਤੇ ਮਹਾਨ ਕੀਰਤਨ ਜੋ ਸ਼੍ਰੀ ਪ੍ਰਸੂਨ ਮਧੂਸੁਧਨ ਗੋਸਵਾਮੀ ਮਹਾਰਾਜ ਜੀ ਵੱਲੋਂ ਕੀਤਾ ਜਾ ਰਿਹਾ ਹੈ। ਆਮ ਸੰਗਤ ਦੇ ਰੂਪ ’ਚ ਸ਼੍ਰੀ ਕੁੰਦਨ ਲਾਲ ਦੁਸਹਿਰਾ ਕਮੇਟੀ ਦੇ ਸਮੂਹ ਕਲਾਕਾਰਾਂ ਵੱਲੋਂ ਹਾਜ਼ਰੀ ਲਗਵਾਈ ਗਈ। ਪ੍ਰਸੂਨ ਮਧੂਸੁਧਨ ਮਹਾਰਾਜ ਵੱਲੋਂ ਸ਼ਹਿਰ ‘ਚ ਕੀਰਤਨ ਤੇ ਕਥਾ ਕਰਨ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ’ਤੇ ਉਨ੍ਹਾਂ ਕੀਰਤਨ ਕਰਦੇ ਹੋਏ ਕਿਹਾ ਕਿ ਹਮੇਸ਼ਾ ਪ੍ਰਮਾਤਮਾ ’ਤੇ ਭਰੇਸਾ ਰੱਖੋ ਜੋ ਹਰ ਮਰਹਲੇ ’ਤੇ ਇਨਸਾਨ ਦੀ ਸਹਾਇਤਾ ਲਈ ਹਮੇਸ਼ਾ ਨਾਲ ਹੁੰਦੇ ਹਨ। ਦੁਸਹਿਰਾ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹੰਤ ਜੈ ਰਾਮ ਗਿਰੀ, ਰਵੀ ਦੱਤ ਸ਼ਰਮਾ, ਰੂਪੇਸ਼ ਸੱਦੀ, ਸੁਭਾਸ਼ ਸੱਦੀ, ਜਸਵੀਰ ਕਾਲਾ, ਸੂਰਜ ਕੰਡਾ, ਅਮਿਤ ਰਤਨ, ਮਿੰਕਾ ਦਾਸ, ਡਾ. ਅਨਿਲ ਕੋਸ਼ਲ, ਟਿੰਕੂ ਮੁਸਤਾਬਾਦ, ਸੁਨੀਲ ਸ਼ਰਮਾ, ਦਾਰਾ ਸਿੰਘ, ਕਾਕਾ ਸੱਦੀ, ਪ੍ਰਦੀਪ ਕੰਡਾ, ਵਿਕਾਸ ਗੋਇਲ, ਦਵੇਸ਼ ਗੋਇਲ, ਮੋਨੂੰ ਅਰੋੜਾ, ਹਰਵਿੰਦਰ ਕੁਮਾਰ, ਬੀਡੀ ਰਤਨ, ਵਰਿੰਦਰ ਗੁਪਤਾ ਤੇ ਹੋਰ ਸ਼ਰਧਾਲੂ ਮੌਜੂਦ ਸਨ।