ਤਰੁਣਦੀਪ ਮਹਿਰਾ ਨੂੰ ਸਦਮਾ, ਮਾਤਾ ਦਾ ਦੇਹਾਂਤ
ਤਰੁਣਦੀਪ ਮਹਿਰਾ ਨੂੰ ਸਦਮਾ, ਮਾਤਾ ਦਾ ਦੇਹਾਂਤ
Publish Date: Tue, 13 Jan 2026 08:50 PM (IST)
Updated Date: Tue, 13 Jan 2026 08:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਟੀ ਦਫਤਰ ’ਚ ਬਤੌਰ ਅਪ੍ਰੇਰਟਰ ਸੇਵਾਵਾਂ ਦੇ ਰਹੇ ਤਰੁਣਦੀਪ ਮਹਿਰਾ ਨੂੰ ਮੰਗਲਵਾਰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਮਧੂ ਬਾਲਾ (51) ਸਦੀਵੀ ਵਿਛੋੜਾ ਦੇ ਗਏ। ਤਰੁਣਦੀਪ ਦੇ ਮਾਤਾ ਮਧੂ ਬਾਲਾ ਨੂੰ ਪਿਛਲੇ ਸਾਲ ਦਿਲ ਦਾ ਦੌਰਾ ਪੈਣਾ ਦੇ ਨਾਲ ਹੀ ਅਧਰੰਗ ਦਾ ਵੀ ਅਟੈਕ ਹੋ ਗਿਆ ਸੀ, ਜਿਸ ਕਾਰਨ ਉਹ ਲੰਮੇ ਸਮੇਂ ਸਮੇਂ ਤੋਂ ਇਲਾਜ ਅਧੀਨ ਸਨ। ਇਸ ਸਾਲ ਦੇ ਸ਼ੁਰੂ ’ਚ ਮੁੜ ਅਟੈਕ ਆਉਣ ਨਾਲ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਸੀ। ਮੰਗਲਵਾਰ ਸਵੇਰੇ ਤੜਕਸਾਰ ਉਨ੍ਹਾਂ ਨੇ ਘਰ ’ਚ ਆਖਰੀ ਸਾਹ ਲਏ। ਮਧੂ ਬਾਲਾ ਦਾ ਅੰਤਿਮ ਸੰਸਕਾਰ ਮੰਗਲਵਾਰ ਦੁਪਹਿਰੇ ਕਿਸ਼ਨਪੁਰਾ ਸਥਿਤ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਸਾਬਕਾ ਕੌਂਸਲਰ ਬਾਲ ਕਿਸ਼ਨ ਬਾਲੀ ਅਤੇ ਰਿਸ਼ਤੇਦਾਰ ਤੇ ਮੁਹੱਲਾ ਵਾਸੀ ਮੌਜੂਦ ਸਨ। ਮਧੂ ਬਾਲਾ ਨਮਿਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ ਉਨ੍ਹਾਂ ਦੇ ਕਿਸ਼ਨਪੁਰਾ ਚੌਕ ਨੇੜੇ ਪੈਂਦੇ ਪ੍ਰਿਥਵੀ ਨਗਰ ਸਥਿਤ ਘਰ ’ਚ 21 ਜਨਵਰੀ ਨੂੰ ਦੁਪਹਿਰ 12 ਤੋਂ 2 ਵਜੇ ਤਕ ਪਵੇਗਾ।