ਗੀਜ਼ਰ ਦੀ ਗੈਸ ਨਾਲ ਸ਼ਿਵ ਸੈਨਾ ਆਗੂ ਦੀ ਧੀ ਦੀ ਮੌਤ
-ਜਨਮਦਿਨ ਦੀ ਪਾਰਟੀ
Publish Date: Thu, 01 Jan 2026 12:24 AM (IST)
Updated Date: Thu, 01 Jan 2026 12:26 AM (IST)
-ਜਨਮਦਿਨ ਦੀ ਪਾਰਟੀ ਦੇਣ ਤੋਂ ਪਹਿਲਾਂ ਤਿਆਰ ਹੋਣ ਲਈ ਬਾਥਰੂਮ ਗਈ ਸੀ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
ਨਵੇਂ ਸਾਲ ਦੀ ਰਾਤ ਆਪਣੇ ਸਹੇਲੀਆਂ ਨੂੰ ਜਨਮਦਿਨ ਦੀ ਪਾਰਟੀ ਦੇਣ ਤੋਂ ਪਹਿਲਾਂ ਸ਼ਿਵ ਸੈਨਾ ਦੇ ਆਗੂ ਦੀ ਧੀ ਬਾਥਰੂਮ ’ਚ ਨਹਾਉਣ ਲਈ ਗਈ ਸੀ, ਜਿੱਥੇ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਗਈ। ਲਗਪਗ ਅੱਧਾ ਘੰਟਾ ਬੀਤ ਜਾਣ ਮਗਰੋਂ ਜਦੋਂ ਉਹ ਬਾਥਰੂਮ ਤੋਂ ਬਾਹਰ ਨਹੀਂ ਆਈ ਤਾਂ ਪਰਿਵਾਰ ਨੇ ਦਰਵਾਜ਼ਾ ਖੜਕਾਇਆ ਪਰ ਕੋਈ ਆਵਾਜ਼ ਨਹੀਂ ਆਈ। ਪਰਿਵਾਰ ਨੇ ਰੋਸ਼ਨਦਾਨ ਰਾਹੀਂ ਬਾਥਰੂਮ ’ਚ ਧੀ ਨੂੰ ਬੇਹੋਸ਼ ਪਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ ਤੇ ਡਾਕਟਰ ਕੋਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਹੋਇਆ ਐਲਾਨਿਆ ਦਿੱਤਾ। ਬੱਚੀ ਦੀ ਪਛਾਣ 22 ਸਾਲਾ ਮੁਨਮੁਨ ਵਜੋਂ ਹੋਈ ਹੈ।
ਉੱਤਰੀ ਭਾਰਤ ਦੇ ਕੌਮੀ ਪ੍ਰਧਾਨ ਸ਼ਿਵ ਸੈਨਾ ਆਗੂ ਦੀਪਕ ਕੰਬੋਜ ਨੇ ਦੱਸਿਆ ਕਿ ਧੀ ਮੁਨਮੁਨ ਦਾ ਨਵੇਂ ਸਾਲ ’ਤੇ ਜਨਮਦਿਨ ਸੀ। ਉਹ ਪਾਰਟੀ ਦੇਣ ਤੋਂ ਪਹਿਲਾਂ ਬਾਥਰੂਮ ’ਚ ਨਹਾਉਣ ਤੇ ਤਿਆਰ ਹੋਣ ਲਈ ਗਈ ਸੀ ਪਰ ਬਾਥਰੂਮ ਵਿਚ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਅੱਧਾ ਘੰਟਾ ਬੀਤ ਗਿਆ ਤੇ ਧੀ ਬਾਹਰ ਨਹੀਂ ਆਈ ਤਾਂ ਪਰਿਵਾਰ ਨੇ ਰੋਸ਼ਨਦਾਨ ਰਾਹੀਂ ਦੇਖਿਆ ਕਿ ਧੀ ਅੰਦਰ ਬੇਹੋਸ਼ ਪਈ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦਰਵਾਜ਼ਾ ਤੋੜ ਕੇ ਧੀ ਨੂੰ ਬੇਹੋਸ਼ ਹਾਲਤ ’ਚ ਬਾਹਰ ਕੱਢਿਆ ਤੇ ਉਸ ਨੂੰ ਇਲਾਜ ਲਈ ਨੇੜਲੇ ਡਾਕਟਰ ਕੋਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਧੀ ਦੇ ਜਨਮਦਿਨ ਦੀ ਪਾਰਟੀ ਦੀ ਤਿਆਰੀ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ, ਜਿਸ ਬਾਰੇ ਉਨ੍ਹਾਂ ਨੇ ਕਦੇ ਵੀ ਸੋਚਿਆ ਨਹੀਂ ਸੀ। ਧੀ ਦੀ ਅਚਾਨਕ ਮੌਤ ਨਾਲ ਖੁਸ਼ੀਆਂ ਮਾਤਮ ’ਚ ਬਦਲ ਗਈਆਂ।