ਐੱਸਜੀਪੀਸੀ ਵੱਲੋਂ ਲੋੜਵੰਦਾਂ ਦੀ ਸਹਾਇਤਾ ਲਈ ਦਿੱਤੇ ਚੈੱਕ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਦੀ ਸਹਾਇਤਾ ਲਈ ਦਿੱਤੇ ਚੈੱਕ
Publish Date: Thu, 27 Nov 2025 06:50 PM (IST)
Updated Date: Thu, 27 Nov 2025 06:53 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਵੱਲੋਂ ਪਿਛਲੇ ਸਮੇਂ ਹੋਏ ਨੁਕਸਾਨ ਤੇ ਆਰਥਿਕ ਤੌਰ ’ਤੇ ਲੋੜਵੰਦ ਪਰਿਵਾਰਾਂ ਲਈ ਜਲੰਧਰ ਸ਼ਹਿਰ ਦੇ ਉਨ੍ਹਾਂ ਲੋਕਾਂ ਲਈ ਆਰਥਿਕ ਸਹਾਇਤਾ ਦਿੱਤੀ ਗਈ ਹੈ ਜਿਨਾਂ ਦੇ ਭਾਰੀ ਬਰਸਾਤ ਕਾਰਨ ਮਕਾਨਾਂ ਤੇ ਹੋਰ ਨੁਕਸਾਨ ਹੋਣ ਕਾਰਨ ਸਹਾਇਤਾ ਦੀ ਮੰਗ ਕੀਤੀ ਸੀ। ਸਹਾਇਤਾ ਲੈਣ ਵਾਲਿਆਂ ’ਚ ਗੁਰ ਕਿਰਪਾਲ ਸਿੰਘ, ਅਰਜਨ ਸਿੰਘ, ਅਵਤਾਰ ਸਿੰਘ, ਗਿਆਨ ਸਿੰਘ, ਦਵਿੰਦਰ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ, ਗੁਰਪ੍ਰੀਤ ਕੌਰ ਤੇ ਹੋਰ ਲੋੜਵੰਦ ਪਰਿਵਾਰ ਸ਼ਾਮਲ ਸਨ। ਇਸ ਮੌਕੇ ਜਥੇਦਾਰ ਮੰਨਣ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੇ ਸੰਸਾਰ ’ਵਿੱਚ ਜਦੋਂ ਵੀ ਕੋਈ ਕੁਦਰਤੀ ਕਰੋਪੀ ਜਾਂ ਬਿਪਤਾ ਆਈ ਹੈ ਤਾਂ ਹਮੇਸ਼ਾ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ’ਤੇ ਚੱਲਦਿਆਂ ਉਨ੍ਹਾਂ ਲੋਕਾਂ ਦੀ ਸਾਰ ਲਈ ਹੈ।ਅੱਜ 4 ਲੱਖ ਦੇ ਕਰੀਬ ਲੋੜਵੰਦਾਂ ਦੀ ਮਦਦ ਲਈ ਚੈੱਕ ਦੇ ਕੇ ਸਹਾਇਤਾ ਕੀਤੀ ਗਈ ਹੈ।