ਅਕਾਲੀ ਦਲ ਨਗਰ ਕੌਂਸਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ : ਨਿੱਝਰ
ਸ਼੍ਰੋਮਣੀ ਅਕਾਲੀ ਦਲ ਨਗਰ ਕੌਸਲ ਚੋਣਾਂ ਲਈ ਪੂਰੀ ਤਰਾਂ ਤਿਆਰ-ਨਿੱਝਰ
Publish Date: Thu, 22 Jan 2026 07:51 PM (IST)
Updated Date: Thu, 22 Jan 2026 07:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਆਦਮਪੁਰ : ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਤਿਆਰ ਹੈ ਤੇ ਆਦਮਪੁਰ ਤੇ ਅਲਾਵਲਪੁਰ ਨਗਰ ਕੌਸਲ ਚੋਣਾਂ ਆਪਣੇ ਦਮ ’ਤੇ ਲੜਨਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗੁਰਦਿਆਲ ਸਿੰਘ ਨਿੱਝਰ ਸੀਨੀਅਰ ਅਕਾਲੀ ਆਗੂ ਨੇ ਦਾਣਾ ਮੰਡੀ ਵਿਖੇ ਅਕਾਲੀ ਅਗੂਆ ਨਾਲ ਮੀਟਿੰਗ ਦੌਰਾਨ ਕੀਤਾ l ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਦੇ ਆਦੇਸ਼ਾਂ ’ਤੇ ਉਨ੍ਹਾਂ ਪਾਰਟੀ ਵਰਕਰਾਂ ਨਾਲ ਮੀਟਿੰਗ ਕਰ ਚੋਣਾਂ ਸਬੰਧੀ ਆਪਸ ’ਚ ਗੱਲਬਾਤ ਕਰ ਕੇ ਚੋਣਾਂ ’ਚ ਅਕਾਲੀ ਦਲ ਨੂੰ ਸ਼ਹਿਰ ਚ ਪਹਿਲਾ ਨਾਲੋਂ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ l ਉਨ੍ਹਾਂ ਕਿਹਾ ਕਿ ਉਹ ਜਲਦ ਹੀ ਆਦਮਪੁਰ ਦੇ ਸ਼ਹਿਰ ਦੇ ਹਰ ਇਕ ਵਾਰਡ ’ਚ ਜਾ ਕੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨਗੇ। ਸਮੂਹ ਵਾਰਡ ਦੇ ਅਕਾਲੀ ਵਰਕਰਾਂ ਤੇ ਲੋਕਾਂ ਦੀ ਸਹਿਮਤੀ ਨਾਲ ਕੌਸਲਰ ਦੀ ਚੋਣ ਲੜਨ ਲਈ ਉਮੀਦਵਾਰ ਚੋਣ ਮੈਦਾਨ ’ਚ ਉਤਾਰਨ ਦੀ ਸੂਚੀ ਬਣਾ ਪਾਰਟੀ ਹਾਈ ਕਮਾਂਡ ਨੂੰ ਭੇਜਣਗੇ। ਇਸ ਮੌਕੇ ਧਰਮਪਾਲ ਲੇਸੜੀਵਾਲ ਪ੍ਰਧਾਨ ਐੱਸਸੀ ਵਿੰਗ ਜਲੰਧਰ ਦਿਹਾਤੀ, ਪ੍ਰਤਾਪ ਸਿੰਘ ਸੰਮਤੀ ਮੈਂਬਰ, ਕੁਲਵਿੰਦਰ ਸਿੰਘ ਟੋਨੀ ਸਰਕਲ ਪ੍ਰਧਾਨ ਆਦਮਪੁਰ ਸਹਿਰੀ, ਗੁਰਮੇਲ ਸਿੰਘ ਜਨਰਲ ਸਕੱਤਰ ਸਰਕਲ ਆਦਮਪੁਰ ਸਹਿਰੀ, ਦਲਜੀਤ ਸਿੰਘ ਭੱਟੀ ਉੱਪ ਪ੍ਰਧਾਨ ਸਰਕਲ ਆਦਮਪੁਰ ਸਹਿਰੀ, ਦਲਬੀਰ ਸਿੰਘ ਖੋਜਕੀਪੁਰ,ਤੀਰਥ ਰਾਮ ਪੰਡੋਰੀ ਨਿੱਜਰਾਂ, ਕੁਲਦੀਪ ਸਿੰਘ ਖੁਰਦਪੁਰ ਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ।