ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ’ਤੇ ਪਾਇਆ ਚਾਨਣਾ
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ’ਤੇ ਪਾਇਆ ਚਾਨਣਾ
Publish Date: Tue, 27 Jan 2026 06:22 PM (IST)
Updated Date: Tue, 27 Jan 2026 06:25 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਮਿਸ਼ਨਰੀ ਕਾਲਜ ਸਰਕਲ ਵੱਲੋਂ ਕੰਵਰ ਸਤਨਾਮ ਸਿੰਘ ਖਾਲਸਾ ਕੰਪਲੈਕਸ ਬਸਤੀ ਸ਼ੇਖ ਮਾਡਲ ਹਾਊਸ ਰੋਡ ਵਿਖੇ ਲਗਾਈ ਹਫਤਾਵਾਰੀ ਗੁਰਮਤਿ ਕਲਾਸ ਦੀ ਆਰੰਭਤਾ ਹਰਕੋਮਲ ਕੌਰ ਵੱਲੋਂ ਮੂਲਮੰਤ੍ਰ ਦਾ ਜਾਪ ਕਰਕੇ ਕੀਤੀ ਗਈ। ਨਿਮਰਤ ਕੌਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਸਿੱਖਿਆਵਾਂ ਨਾਲ ਸੰਬਧਤ ਲੈਕਚਰ ਦੀ ਸਾਂਝ ਪਾਈ। ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਦੇ ਕਵੀਸ਼ਰੀ ਜਥੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਬੰਧੀ ਕਵੀਸ਼ਰੀ ਪ੍ਰਸੰਗ ਸੁਣਾਇਆ। ਪ੍ਰਿੰਸੀਪਲ ਮਨਦੀਪ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਦੇ ਕੁਝ ਅਹਿਮ ਪੱਖ ਵਿਸ਼ੇ ’ਤੇ ਲੈਕਚਰ ਦੀ ਸਾਂਝ ਕਰਦਿਆ ਕਿਹਾ ਕਿ ਗੁਰੂ ਜੀ ਇਕ ਮਹਾਨ ਜਰਨੈਲ, ਮਹਾਨ ਲਿਖਾਰੀ ਆਗਿਆਕਾਰ ਪੁੱਤਰ ਤੇ ਪਿਤਾ ਜਿਸਦਾ ਕੋਈ ਵੀ ਸਾਹਨੀ ਨਹੀਂ ਜੇਕਰ ਤਲਵਾਰ ਦੇ ਜੌਹਰ ਦਿਖਾਏ ਤਾਂ ਇਕ ਨਾਲ ਸਵਾ ਸਵਾ ਲੱਖ ਨੂੰ ਲੜਾ ਕੇ ਦੁਸ਼ਮਣ ਦੀ ਲਾਸ਼ ਦੇ ਢੇਰ ਲਗਾ ਦਿੱਤੇ ਜੇ ਕਲਮ ਚਲਾਈ ਤਾਂ ਔਰੰਗਜੇਬ ਵਰਗਿਆਂ ਨੂੰ ਵੀ ਝੁਕਾ ਦਿੱਤਾ ਤੇ ਜੇ ਵਾਰਨ ਦੀ ਗੱਲ ਆਈ ਤਾਂ ਸਾਰਾ ਸਰਬੰਸ ਵਾਰ ਦਿੱਤਾ। ਭਾਈ ਅਕਾਸ਼ਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਜੀਵਨ ’ਚੋਂ ਕੁਝ ਇਤਿਹਾਸਕ ਪੱਖਾਂ ਨੂੰ ਉਜਾਗਰ ਕੀਤਾ। ਕੁਲਵਿੰਦਰ ਸਿੰਘ ਨੇ ਸਮਾਜ ’ਚ ਚੱਲ ਰਹੇ ਚਲੰਤ ਮੁੱਦਿਆਂ ’ਤੇ ਕਿਹਾ ਕਿ ਸਾਡੇ ਜੀਵਨ ’ਚ ਧਰਮ ਦੀ ਬਹੁਤ ਲੋੜ ਹੈ, ਜਿਸ ਗਲਤ ਕੰਮ ਤੋਂ ਸਾਨੂੰ ਕੋਈ ਨਹੀ ਰੋਕ ਸਕਦਾ ਉਸ ਤੋਂ ਧਰਮ ਹੀ ਬਚਾਉਂਦਾ ਹੈ।