ਹਰਗੋਬਿੰਦ ਨਗਰ-ਬਚਿੰਤ ਨਗਰ ’ਚ ਸੀਵਰੇਜ ਦੇ ਹਾਲਾਤ ਬਦਤਰ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Mon, 15 Dec 2025 11:19 PM (IST)
Updated Date: Mon, 15 Dec 2025 11:21 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਵਾਰਡ ਨੰਬਰ 2 ਦੇ ਹਰਗੋਬਿੰਦ ਨਗਰ, ਬਚਿੰਤ ਨਗਰ ਤੇ ਪਰਸਰਾਮ ਨਗਰ ’ਚ ਸੀਵਰੇਜ ਦੇ ਹਾਲਾਤ ਬਦਤਰ ਹਨ। ਇਨ੍ਹਾਂ ਕਾਲੋਨੀਆਂ ਦੀਆਂ ਗਲੀਆਂ ਵਿਚ ਕਾਲਾ ਪਾਣੀ ਵਗ ਰਿਹਾ ਹੈ। ਕੌਂਸਲਰ ਹਰਪ੍ਰੀਤ ਵਾਲੀਆ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਵਾਰਡ ਸੀਵਰੇਜ ਦੇ ਪਾਣੀ ’ਚ ਡੁਬਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਇਸ ਮਾਮਲੇ ਵਿਚ ਕੋਈ ਸੁਣਵਾਈ ਨਹੀਂ ਕਰ ਰਿਹਾ। ਹਰਪ੍ਰੀਤ ਵਾਲੀਆ ਨੇ ਕਿਹਾ ਕਿ ਨਗਰ ਨਿਗਮ ਦੀ ਕਾਰਗੁਜ਼ਾਰੀ ਖ਼ਿਲਾਫ਼ ਕਾਂਗਰਸ ਨੇ 10 ਦਸੰਬਰ ਨੂੰ ਸ਼੍ਰੀ ਰਾਮ ਚੌਕ ’ਚ ਧਰਨਾ ਦਿੱਤਾ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸੀਵਰੇਜ ਸਿਸਟਮ ਨੂੰ ਠੀਕ ਕਰਨ ਲਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਕੌਂਸਲ ਬਣੇ ਨੂੰ 11 ਮਹੀਨੇ ਹੋ ਗਏ ਹਨ ਪਰ ਨਗਰ ਨਿਗਮ ਉਨ੍ਹਾਂ ਦੇ ਇਲਾਕੇ ’ਚ ਇਕ ਵੀ ਸਮੱਸਿਆ ਨੂੰ ਦੂਰ ਨਹੀਂ ਕੀਤੀ। ਟ੍ਰਾਂਸਪੋਰਟ ਨਗਰ ਦੇ ਡਿਸਪੋਜ਼ਲ ’ਚ ਗੰਦਗੀ ਭਰੀ ਹੋਈ ਹੈ ਤੇ ਉਸਨੂੰ ਸਾਫ਼ ਨਹੀਂ ਕੀਤਾ ਜਾ ਰਿਹਾ।