ਸੀਵਰੇਜ ਦੀ ਲਾਈਨ ਟੁੱਟੀ ਕਾਰਨ ਸੜਕ ਤੇ ਫੈਕਟਰੀ ’ਚ ਭਰਿਆ ਪਾਣੀ
ਖੁਦਾਈ ਦੌਰਾਨ ਸੀਵਰੇਜ ਦੀ ਲਾਈਨ ਟੁੱਟੀ, ਸੜਕ ਤੇ ਫੈਕਟਰੀ ’ਚ ਪਾਣੀ ਭਰਿਆ
Publish Date: Wed, 10 Dec 2025 09:35 PM (IST)
Updated Date: Wed, 10 Dec 2025 09:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਪੂਰਥਲਾ ਰੋਡ ’ਤੇ ਬਸਤੀ ਬਾਵਾ ਖੇਲ ਦੇ ਨੇੜੇ ਪਾਈਪ ਲਾਈਨ ਵਿਛਾਉਣ ਦੇ ਕੰਮ ਦੌਰਾਨ ਸੀਵਰੇਜ ਦੀ ਪਾਈਪ ਟੁੱਟ ਗਈ। ਇਸ ਕਾਰਨ ਸੜਕ ਤੇ ਕੋਹਿਨੂਰ ਫੈਕਟਰੀ ਦੇ ਕੰਪਲੈਕਸ ’ਚ ਪਾਣੀ ਇਕੱਠਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇੱਥੇ ਗੈਸ ਲਈ ਪਾਈਪਲਾਈਨ ਵਿਛਾਈ ਜਾ ਰਹੀ ਹੈ, ਜਿਸ ਲਈ ਖੁਦਾਈ ਕੀਤੀ ਜਾ ਰਹੀ ਸੀ। ਇਸ ਕਾਰਨ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਨੇੜਲੇ ਇਲਾਕੇ ਦੀਆਂ ਫੈਕਟਰੀਆਂ ਨੂੰ ਦਿੱਕਤਾਂ ਆ ਰਹੀਆਂ ਹਨ ਤੇ ਮਜ਼ਦੂਰਾਂ ਨੂੰ ਗੰਦੇ ਪਾਣੀ ’ਚੋਂ ਲੰਘ ਕੇ ਆਉਣਾ-ਜਾਣਾ ਪੈ ਰਿਹਾ ਹੈ। ਨਗਰ ਨਿਗਮ ਨੇ ਇਸਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਪਰ ਇਸ ’ਚ ਕੁਝ ਸਮਾਂ ਲੱਗ ਸਕਦਾ ਹੈ।