ਸ਼ੋਭਾ ਯਾਤਰਾ ਦੇ ਮੱਦੇਨਜ਼ਰ ਸ਼ਹਿਰ ਦੇ ਕਈ ਰੂਟ ਡਾਇਵਰਟ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
Publish Date: Thu, 29 Jan 2026 10:10 PM (IST)
Updated Date: Thu, 29 Jan 2026 10:13 PM (IST)
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ : ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਮੌਕੇ ਸ਼ਹਿਰ ’ਚ ਸ਼ੋਭਾ ਯਾਤਰਾ ਬੂਟਾਂ ਮੰਡੀ ਸ੍ਰੀ ਗੁਰੂ ਰਵਿਦਾਸ ਧਾਮ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਰਵਿਦਾਸ ਚੌਕ, ਡਾ. ਭੀਮ ਰਾਓ ਅੰਬੇਡਕਰ ਚੌਕ (ਨਕੋਦਰ ਚੌਕ), ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ), ਪਟੇਲ ਚੌਕ ਤੇ ਹੋਰ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਮੁੜ ਬੂਟਾਂ ਮੰਡੀ ਆ ਕੇ ਖਤਮ ਹੋਵੇਗੀ। ਇਸ ਦਿਨ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ, ਇਸ ਲਈ ਕਈ ਰੂਟ ਡਾਇਵਰਟ ਕੀਤੇ ਗਏ ਹਨ। ਭਾਰੀ ਵਾਹਨਾਂ ਦੇ ਸ਼ਹਿਰ ’ਚ ਆਉਣ ’ਤੇ ਪਾਬੰਦੀ ਲਾਈ ਗਈ ਹੈ। ਟ੍ਰੈਫਿਕ ਦਾ ਰੂਟ ਪਲਾਨ 31 ਜਨਵਰੀ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਰਹੇਗਾ।
ਇਸ ਦਿਨ ਕਪੂਰਥਲਾ ਤੋਂ ਆਉਣ ਵਾਲੇ ਵਾਹਨ ਕਪੂਰਥਲਾ ਚੌਕ ਤੋਂ ਵਰਕਸ਼ਾਪ ਚੌਕ, ਮਕਸੂਦਾਂ ਚੌਕ, ਭਗਤ ਸਿੰਘ ਕਾਲੋਨੀ, ਪਠਾਨਕੋਟ ਚੌਕ, ਚੁਗਿੱਟੀ ਚੌਕ, ਪੀਏਪੀ ਚੌਕ ਤੋਂ ਬੀਐੱਸਐੱਫ ਚੌਕ ਰਾਹੀਂ ਸ਼ਹਿਰ ’ਚ ਆਉਣਗੇ ਤੇ ਜਾਣਗੇ। ਇਸ ਕਾਰਨ ਪ੍ਰਤਾਪਪੁਰਾ ਮੋੜ, ਵਡਾਲਾ ਚੌਕ, ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਘਈ ਹਸਪਤਾਲ, ਤਿਲਕ ਨਗਰ ਰੋਡ ਨੇੜੇ ਵਡਾਲਾ ਪਿੰਡ ਬਾਗ, ਬੂਟਾਂ ਪਿੰਡ ਮੋੜ ਨੇੜੇ ਚਾਰਾ ਮੰਡੀ, ਮੈਨਬ੍ਰੋ ਚੌਕ, ਜੱਗਾ ਚੌਕ, ਮਾਤਾ ਰਾਣੀ ਚੌਕ, ਬਬਰੀਕ ਚੌਕ, ਡਾ. ਅੰਬੇਡਕਰ ਭਵਨ ਮੋੜ ਨਕੋਦਰ ਰੋਡ, ਟੀ-ਪੁਆਇੰਟ ਖਾਲਸਾ ਸਕੂਲ ਨਕੋਦਰ ਰੋਡ, ਨਕੋਦਰ ਚੌਕ, ਗੁਰੂ ਅਮਰਦਾਸ ਚੌਕ, ਸਮਰਾ ਚੌਕ ’ਚ 31 ਤੋਂ ਪਹਿਲੀ ਫਰਵਰੀ ਤੱਕ ਜਲੰਧਰ ਸ਼ਹਿਰ ਤੋਂ ਨਕੋਦਰ-ਸ਼ਾਹਕੋਟ ਪਾਸੇ ਜਾਣ ਵਾਲੇ ਸਾਰੇ ਵਾਹਨ ਤੇ ਬੱਸਾਂ ਸਤਲੁਜ ਚੌਕ, ਸਮਰਾ ਚੌਕ, ਕੂਲ ਰੋਡ, ਟ੍ਰੈਫਿਕ ਸਿਗਨਲ ਲਾਈਟਾਂ ਅਰਬਨ ਐਸਟੇਟ ਫੇਜ਼-2-ਸੀ.ਟੀ.ਇੰਸਟੀਟਿਊਟ ਰਾਹੀਂ ਪਿੰਡ ਪ੍ਰਤਾਪਪੁਰਾ-ਨਕੋਦਰ ਰੂਟ ਦੀ ਵਰਤੋਂ ਕਰਨਗੇ। ਵਡਾਲਾ ਚੌਕ ਰਾਹੀਂ ਸ੍ਰੀ ਗੁਰੂ ਰਵਿਦਾਸ ਚੌਕ, ਨਕੋਦਰ ਚੌਕ ਰੋਡ ਹਰ ਕਿਸਮ ਦੇ ਵਾਹਨਾਂ ਦੀ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹੇਗਾ।