ਵਿਦਿਆਰਥੀਆਂ ਦੀਆਂ ਚਿੰਤਾਵਾਂ ਸਮਝਣ ਅਧਿਆਪਕ : ਤਿਵਾਰੀ
ਦੋਆਬਾ ਕਾਲਜ ’ਚ ਨੌਜਵਾਨਾਂ ਦੇ ਮਾਨਸਿਕ ਸਿਹਤ ’ਚ ਅਧਿਆਪਕ ਦੀ ਭੂਮਿਕਾ ’ਤੇ ਸੈਮੀਨਾਰ ਕਰਵਾਇਆ
Publish Date: Sat, 22 Nov 2025 08:01 PM (IST)
Updated Date: Sat, 22 Nov 2025 08:04 PM (IST)

-ਦੋਆਬਾ ਕਾਲਜ ’ਚ ਨੌਜਵਾਨਾਂ ਦੇ ਮਾਨਸਿਕ ਸਿਹਤ ’ਚ ਅਧਿਆਪਕ ਦੀ ਭੂਮਿਕਾ ’ਤੇ ਸੈਮੀਨਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੀ ਇੰਟਰਨਲ ਕੁਆਲਿਟੀ ਐਸੋਸੀਏਸ਼ਨ ਸੇਲ ਨੇ ਡਿਪਾਰਟਮੈਂਟ ਆਫ ਐਜੁਕੇਸ਼ਨ ਦੇ ਸਹਿਯੋਗ ਨਾਲ ਨੌਜਵਾਨਾਂ ਦੇ ਮਾਨਸਿਕ ਸਿਹਤ ’ਚ ਅਧਿਆਪਕ ਦੀ ਭੂਮਿਕਾ ’ਤੇ ਸੈਮੀਨਾਰ ਕਰਵਾਇਆ। ਡਾ. ਸ਼ਵੇਤਾ ਤਿਵਾਰੀ ਭਾਰਦਵਾਜ ਕੰਸਲਟੈਂਟ ਸਾਇਕਲੋਜਿਸਟ ਤੇ ਕਾਊਂਸਲਰ ਬਤੌਰ ਰਿਸੋਰਸਪਰਸਨ ਹਾਜ਼ਰ ਹੋਏ। ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ-ਸੰਯੋਜਕ (ਆਈਕਿਉਏਸੀ), ਡਾ. ਅਵਿਨਾਸ਼ ਚੰਦਰ-ਵਿਭਾਗ ਮੁਖੀ ਐਜੁਕੇਸ਼ਨ ਵਿਭਾਗ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਡਾ. ਸ਼ਵੇਤਾ ਤਿਵਾਰੀ ਭਾਰਦਵਾਜ ਨੇ ਕਿਸ਼ੋਰ ਅਵਸਥਾ ਦੌਰਾਨ ਵਿਦਿਆਰਥੀਆਂ ਦੇ ਸਾਇਕਲੋਜਿਸਟ ਡਿਵੈਲਪਮੈਂਟ, ਉਨ੍ਹਾਂ ਦੀ ਇਮੋਸ਼ਨਲ ਜ਼ਰੂਰਤਾਂ ਤੇ ਉਨ੍ਹਾਂ ’ਤੇ ਪੈਣ ਵਾਲੇ ਸਾਮਾਜਿਕ ਦਬਾਅ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟੀਨਏਜ਼ਰਸ ਤੇ ਕਿਸ਼ੋਰੀ ਦੇ ਮਾਨਸਿਕ ਤੰਦਰੁਸਤੀ, ਆਤਮ ਵਿਸ਼ਵਾਸ ਤੇ ਨਿੱਜੀ ਵਿਕਾਸ ਨੂੰ ਹੋਰ ਵੀ ਵਧੀਆ ਬਣਾਉਣ ’ਚ ਪ੍ਰਾਧਿਆਪਕਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਮਨੋਵਿਗਿਆਨਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਨ੍ਹਾਂ ਦੇ ਵਿਕਾਸ ’ਚ ਰੁਕਾਵਟ ਪਾਉਂਦੀਆਂ ਹਨ। ਉਨ੍ਹਾਂ ਨੇ ਪ੍ਰਾਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ’ਚ ਸੁਧਾਰ ਲਾਉਣ ਤੋਂ ਪਹਿਲਾਂ ਉਨ੍ਹਾਂ ਨਾਲ ਸਾਕਾਰਾਤਮਕ ਸਬੰਧ ਬਣਾਉਣ ਬਹੁਤ ਜ਼ਰੂਰੀ ਹੈ ਉਦੋਂ ਹੀ ਇਨ੍ਹਾਂ ਮਨੋਵਿਗਿਆਨਿਕ ਚੁਣੌਤੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅਧਿਆਪਕ ਨੂੰ ਕਲਾਸਰੂਮ ’ਚ ਸੰਸੇਵਿਟੀ ਅਪਣਾਉਣ, ਖੁੱਲ੍ਹੀ ਗੱਲਬਾਤ ਬਣਾਈ ਰੱਖਣ, ਸਟੂਡੈਂਟ ਦੀਆਂ ਚਿੰਤਾਵਾਂ ਨੂੰ ਸਮਝਣ ਤੇ ਇਕ ਸਰੁੱਖਿਅਤ ਤੇ ਸਵਾਗਤਯੋਗ ਸਿੱਖਣ ਵਾਲਾ ਵਾਤਾਵਰਣ ਬਣਾਉਣ ਨੂੰ ਵੀ ਉਤਸ਼ਾਹਤ ਕੀਤਾ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਦਿਅਕ ਸੰਸਥਾ ਤੇ ਅਧਿਆਪਕ, ਵਿਦਿਆਰਥੀ ਦੀ ਇਮੋਸ਼ਨਲ ਤੇ ਸਾਇਕਲੋਜਿਕਲ ਭਲਾਈ ਸੁਨਿਸ਼ਚਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਲਗਭਗ 10 ਤੋਂ 15 ਫੀਸਦੀ ਸਟੂਡੈਂਟਸ ਮਾਨਸਿਕ ਸਿਹਤ ਚੁਣੌਤਿਆਂ ਦਾ ਸਾਹਮਣਾ ਕਰਦੇ ਹਨ, ਇਸ ਲਈ ਅਧਿਆਪਕਾਂ ਦਾ ਰੋਲ ਬਹੁਤ ਹੀ ਮਹੱਤਵਪੂਰਨ ਹੈ। ਵਿਦਿਆਰਥੀ ਦੇ ਮਨੋਵਿਗਿਆਨ ਨੂੰ ਸਮਝ ਕੇ ਅਧਿਆਪਕ ਉਨ੍ਹਾਂ ਦੀ ਵਧੀਆ ਸਹਾਇਤਾ ਕਰ ਸਕਦੇ ਹਨ। ਮੀਨਾਰ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਦਿਖਾਇਆ। ਉਨ੍ਹਾਂ ਨੇ ਸਵਾਲ ਜਵਾਬ ਸੈਸ਼ਨ ਦੌਰਾਨ ਸਵਾਲ ਪੁੱਛ ਦੇ ਆਪਣੀ ਉਤਸੁਕਤਾ ਨੂੰ ਸੰਤੁਸ਼ਟ ਕੀਤਾ। ਡਾ. ਅਵਿਨਾਸ਼ ਚੰਦਰ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ। ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਜੀਵ ਖੋਸਲਾ ਤੇ ਡਾ. ਅਵਿਨਾਸ਼ ਚੰਦਰ ਨੇ ਡਾ. ਸ਼ਵੇਤਾ ਤਿਵਾਰੀ ਭਾਰਦਵਾਜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਡਾ. ਮਨਜੀਤ ਕੌਰ ਨੇ ਮੰਚ ਸੰਚਾਲਨ ਬਖੂਬੀ ਕੀਤਾ।