ਸ਼ਹੀਦਾਂ ਦੀਆਂ ਕੁਰਬਾਨੀਆਂ ਯਾਦ ਰੱਖਣ ਦੀ ਲੋੜ : ਐੱਸਡੀਐੱਮ
ਗਣਤੰਤਰ ਦਿਵਸ ਮੌਕੇ ਐੱਸਡੀਐੱਮ ਨਵਦੀਪ ਸਿੰਘ ਨੇ ਤਿਰੰਗਾ ਲਹਿਰਾਇਆ
Publish Date: Tue, 27 Jan 2026 07:09 PM (IST)
Updated Date: Tue, 27 Jan 2026 07:10 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸਰਕਾਰੀ ਸੀਨੀਅਰ ਸੈਕੰਡਰੀ ਮੁੰਡਿਆਂ ਵਾਲੇ ਸਕੂਲ ਦੇ ਗਰਾਉਂਡ ’ਚ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਐੱਸਡੀਐੱਮ ਨਵਦੀਪ ਸਿੰਘ ਨੇ ਤਿਰੰਗਾ ਰਾਸ਼ਟਰੀ ਝੰਡਾ ਲਹਿਰਾਇਆ। ਪੁਲਿਸ ਟੁਕੜੀਆਂ ਨੇ ਪ੍ਰੇਡ ਕਰਕੇ ਸ਼ਰਧਾਂਜਲੀ ਸਲਾਮੀ ਦਿੱਤੀ। ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ ਤੇ ਸਕਿੱਟਾਂ ਪੇਸ਼ ਕੀਤੀਆਂ। ਇਸ ਦੌਰਾਨ ਆਜ਼ਾਦੀ ਗੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਤੇ ਇਲਾਕੇ ਦੀਆਂ ਵਿਸ਼ੇਸ਼ ਸ਼ਖ਼ਸੀਅਤਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਐੱਸਡੀਐੱਮ ਨਵਦੀਪ ਸਿੰਘ ਨੇ ਸਿੱਖਿਆ ਦਿੰਦੇ ਹੋਏ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਅੱਜ ਦੀ ਲੋੜ ਹੈ ਕਿ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦਿਆਂ ਸਮਾਜ ਸੇਵੀ ਉਪਰਾਲੇ ਕਰੀਏ ਤੇ ਉਨ੍ਹਾਂ ਦੇ ਦਰਸ਼ਾਏ ਮਾਰਗ ’ਤੇ ਚੱਲੀਏ। ਇਸ ਮੌਕੇ ਮਨਦੀਪ ਸਿੰਘ (ਤਹਿਸੀਲਦਾਰ), ਨਾਈਬ ਤਹਿਸੀਲਦਾਰ ਪਵਨਦੀਪ ਸਿੰਘ, ਪ੍ਰਿੰਸੀਪਲ ਪ੍ਰੇਮ ਕੁਮਾਰ (ਹਲਕਾ ਇੰਚਾਰਜ), ਭਾਰਤ ਮਸੀਹ (ਡੀਐੱਸਪੀ ਫਿਲੌਰ), ਅਮਨ ਸੈਣੀ (ਐੱਸਐੱਚਓ ਫਿਲੌਰ), ਸੁਖਦੇਵ ਸਿੰਘ (ਚੌਕੀ ਇੰਚਾਰਜ ਅੱਪਰਾ), ਜਸਵੰਤ ਸਿੰਘ (ਥਾਣੇਦਾਰ) ਆਦਿ ਵਿਸ਼ੇਸ਼ ਸ਼ਖ਼ਸੀਅਤਾਂ ਵੀ ਮੌਜੂਦ ਸਨ।