ਕਈ ਪਿੰਡਾਂ ਦੇ ਸਰਪੰਚ-ਪੰਚ ‘ਆਪ’ ’ਚ ਸ਼ਾਮਲ
ਹਲਕਾ ਫਿਲੌਰ ’ਚ ਕਈ ਪਿੰਡਾਂ ਦੇ ਸਰਪੰਚ-ਪੰਚ ਵੱਖ-ਵੱਖ ਪਾਰਟੀਆਂ ਛੱਡ ਕੇ ਆਪ ’ਚ ਸ਼ਾਮਲ
Publish Date: Wed, 14 Jan 2026 08:11 PM (IST)
Updated Date: Wed, 14 Jan 2026 08:12 PM (IST)

ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਬਿਲਗਾ/ਨੂਰਮਹਿਲ : ਹਲਕਾ ਫਿਲੌਰ ’ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਤ ਕਈ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਨੇ ਹਲਕਾ ਇੰਚਾਰਜ ਫਿਲੌਰ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ’ਚ ਤਰਸੇਮ ਸਿੰਘ (ਸਰਪੰਚ ਤੇ ਬਲਾਕ ਪ੍ਰਧਾਨ), ਹਰਕਮਲ ਸਿੰਘ (ਸਰਪੰਚ ਬੇਗਮਪੁਰ), ਦਿਲਪ੍ਰੀਤ ਸਿੰਘ (ਸਰਪੰਚ ਪ੍ਰਤਾਬਪੁਰਾ), ਉਮਰਜੀਤ ਸਿੰਘ (ਸਰਪੰਚ ਮੌ ਸਾਹਿਬ), ਦਵਿੰਦਰ ਸਿੰਘ (ਸਾਬਕਾ ਸਰਪੰਚ), ਸ਼ਿੰਗਾਰਾ ਸਿੰਘ (ਪੰਚ), ਰਾਜ ਕੁਮਾਰ (ਪੰਚ), ਲਖਵਿੰਦਰ ਕੌਰ (ਪੰਚ), ਨਿਸ਼ਾ (ਪੰਚ), ਭੁਵਿੰਦਰ ਕੌਰ (ਸਾਬਕਾ ਸਰਪੰਚ), ਸੰਤੋਖ ਸਿੰਘ, ਬਲਵਿੰਦਰ ਰਾਮ, ਜੀਵਨ ਕੁਮਾਰ, ਗੋਦਾਵਰ ਸਿੰਘ ਤੇ ਭਰਪੂਰ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਨਵੇਂ ਸ਼ਾਮਲ ਹੋਏ ਆਗੂਆਂ ਦਾ ਪਾਰਟੀ ’ਚ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕ-ਹਿਤੈਸ਼ੀ ਨੀਤੀਆਂ ਤੇ ਪੰਜਾਬ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਵੱਡੀ ਗਿਣਤੀ ’ਚ ਲੋਕ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹੁੰਗਾਰਾ ਆਮ ਆਦਮੀ ਪਾਰਟੀ ’ਤੇ ਲੋਕਾਂ ਦੇ ਵਧਦੇ ਭਰੋਸੇ ਦਾ ਪ੍ਰਤੀਕ ਹੈ। ਪ੍ਰੇਮ ਕੁਮਾਰ ਨੇ ਕਿਹਾ ਕਿ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੀ ਸ਼ਮੂਲੀਅਤ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ ਤੇ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰਣ ਲਈ ਪੂਰੀ ਇਮਾਨਦਾਰੀ ਤੇ ਸਮਰਪਣ ਨਾਲ ਕੰਮ ਕਰਦੀ ਰਹੇਗੀ।