ਸੰਤ ਤਰਮਿੰਦਰ ਸਿੰਘ ਵੱਲੋਂ ‘ਦਾ ਸੁੱਖ ਰਿਜ਼ੋਰਟ’ ਦਾ ਉਦਘਾਟਨ
ਸੰਤ ਤਰਮਿੰਦਰ ਸਿੰਘ ਵੱਲੋਂ ‘ਦਾ ਸੁੱਖ ਰਿਜ਼ੋਰਟ’ ਦਾ ਉਦਘਾਟਨ
Publish Date: Sat, 24 Jan 2026 07:02 PM (IST)
Updated Date: Sat, 24 Jan 2026 07:07 PM (IST)

ਮਨਜੀਤ ਮੱਕੜ/ਕਰਮਵੀਰ ਸਿੰਘ, ਪੰਜਾਬੀ ਜਾਗਰਣ, ਗੁਰਾਇਆ : ਨੇੜਲੇ ਪਿੰਡ ਰੁੜਕਾ ਕਲਾਂ ਵਿਖੇ ‘ਦਿ ਸੁੱਖ ਰਿਜ਼ੋਰਟ’ ਦੀ ਗ੍ਰੈਂਡ ਓਪਨਿੰਗ ਬੜੇ ਧੂਮਧਾਮ ਨਾਲ ਹੋਈ। ਇਸ ਰਿਜ਼ੋਰਟ ਦਾ ਰਸਮੀ ਉਦਘਾਟਨ ਡੇਰਾ ਸੰਤ ਤਰਲੋਕ ਸਿੰਘ ਜੀ ਸਤਿਸੰਗ ਘਰ ਕਾਹਨਾ ਢੇਸੀਆਂ ਦੇ ਮੁੱਖ ਸੇਵਾਦਾਰ ਸੰਤ ਤਰਮਿੰਦਰ ਸਿੰਘ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਰਿਜ਼ੋਰਟ ਦੇ ਐੱਮਡੀ ਅਮਰੀਕ ਸਿੰਘ ਵਿੱਕੀ ਤੇ ਗੁਰਦੀਪ ਸਿੰਘ ਵੀ ਹਾਜ਼ਰ ਸਨ। ਉਦਘਾਟਨੀ ਸਮਾਗਮ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਨੇ ਆਪਣੇ ਲੋਕਪ੍ਰਿਯ ਗੀਤਾਂ ਨਾਲ ਸਮਾਗਮ ਨੂੰ ਚਾਰ ਚੰਨ ਲਗਾਏ। ਇਸ ਤੋਂ ਇਲਾਵਾ ਗਾਇਕ ਬਲਰਾਜ ਬਿਲਗਾ, ਜਸਵੀਰ ਮਾਹੀ ਤੇ ਐਲੀ ਮਾਂਗਟ ਨੇ ਵੀ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਦੁਆਬੇ ਦੇ ਪ੍ਰਸਿੱਧ ਪਿੰਡ ਰੁੜਕਾ ਕਲਾਂ ’ਚ ਇਸ ਤਰ੍ਹਾਂ ਦੇ ਆਧੁਨਿਕ ਰਿਜ਼ੋਰਟ ਦੀ ਸਥਾਪਨਾ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਵਿਸ਼ੇਸ਼ ਤੌਰ ’ਤੇ ਪ੍ਰਿੰਸੀਪਲ ਪ੍ਰੇਮ ਕੁਮਾਰ (ਆਪ ਇੰਚਾਰਜ ਵਿਧਾਨ ਸਭਾ ਹਲਕਾ ਫਿਲੌਰ), ਸਰਪੰਚ ਅਕਵਿੰਦਰ ਕੌਰ, ਨਾਇਬ ਤਹਿਸੀਲਦਾਰ ਕੰਵਲਜੀਤ ਸਿੰਘ, ਬੀਡੀਪੀਓ ਰਾਮ ਪਾਲ, ਐਕਸੀਅਨ ਸੁਖਬੀਰ ਸਿੰਘ ਧੀਮਾਨ, ਅਵਤਾਰ ਸਿੰਘ ਬਾਸੀ ਸਰਪੰਚ, ਗੁਰਮਿੰਦਰ ਸਿੰਘ ਕਾਨੂੰਗੋ, ਅਮਰਜੀਤ ਸਿੰਘ ਸੰਧੂ, ਕੁਲਵੰਤ ਸਿੰਘ ਸੰਧੂ, ਮੇਲਾ ਸਿੰਘ, ਹਰਮੇਸ ਲਾਲ ਪ੍ਰਧਾਨ ਨਗਰ ਕੌਂਸਲ ਗੁਰਾਇਆ, ਗੁਰਵਿੰਦਰ ਸਿੰਘ ਸਰਪੰਚ, ਸਤਵਿੰਦਰ ਸਿੰਘ ਸਰਪੰਚ, ਸੋਡੀ ਸਿੰਘ ਰੂਪਲ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।