ਅੱਜ ਮਨਾਇਆ ਜਾਵੇਗਾ ਸੰਤ ਰਾਜਿੰਦਰ ਸਿੰਘ ਦਾ ਜਨਮ ਦਿਹਾੜਾ
ਪੱਤਰ ਪ੍ਰੇਰਕ, ਜਲੰਧਰ :
Publish Date: Sat, 15 Nov 2025 10:22 PM (IST)
Updated Date: Sat, 15 Nov 2025 10:26 PM (IST)
ਪੱਤਰ ਪ੍ਰੇਰਕ, ਜਲੰਧਰ : ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਸੰਸਥਾਪਕ ਸੰਤ ਦਰਸ਼ਨ ਸਿੰਘ ਤੇ ਮੌਜੂਦਾ ਮੁਖੀ ਸੰਤ ਰਾਜਿੰਦਰ ਸਿੰਘ ਦਾ ਜਨਮ ਦਿਹਾੜਾ ਐਤਵਾਰ 16 ਨਵੰਬਰ ਨੂੰ ਕਿਰਪਾਲ ਆਸ਼ਰਮ, ਬਸਤੀ ਨੌਂ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਨਰਿੰਦਰ ਸ਼ਰਮਾ ਸਤਿਸੰਗ ਕਰਨਗੇ ਤੇ ਉਸ ਤੋਂ ਬਾਅਦ ਸ਼ਬਦ ਗਾਇਨ ਹੋਵੇਗਾ। ਇਹ ਪ੍ਰੋਗਰਾਮ ਸਵੇਰੇ ਸਾਢੇ 9 ਤੋਂ ਦੁਪਹਿਰ ਬਾਅਦ ਡੇਢ ਵਜੇ ਤੱਕ ਹੋਵੇਗਾ। ਬਾਅਦ ’ਚ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਜਾਵੇਗਾ।