ਧਰਮ ਪ੍ਰਚਾਰ ਨਾਲ ਮਨੁੱਖਤਾ ਦੀ ਸੇਵਾ ਕਰ ਰਹੇ ਸੰਤ ਨਿਰੰਜਨ ਦਾਸ ਨੂੰ ਮਿਲੇਗਾ ਪਦਮਸ਼੍ਰੀ
ਧਰਮ ਦੇ ਪ੍ਰਚਾਰ ਨਾਲ ਨਾਲ ਮਨੁੱਖਤਾ ਦੀ ਸੇਵਾ ਕਰ ਰਹੇ ਸੰਤ ਨਿਰੰਜਨ ਦਾਸ ਜੀ ਨੂੰ ਮਿਲੇਗਾ ਪਦਮਸ਼੍ਰੀ
Publish Date: Sun, 25 Jan 2026 09:03 PM (IST)
Updated Date: Mon, 26 Jan 2026 04:17 AM (IST)

-------------ਤਸਵੀਰਾਂ ਹਿੰਦੀ ਚੋਂ 69, 70--------- -------- -- ਡੇਰਾ ਸਚਖੰਡ ਬੱਲਾਂ ਦੇ ਮੁਖੀ ਤੇ ਸੀਰ ਗੋਵਰਧਨ -- ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ, ਸੀਰ ਗੋਵਰਧਨਪੁਰ ਦੀ ਕਰਦੇ ਹਨ ਦੇਖਭਾਲ -- ਚੈਰੀਟੇਬਲ ਹਸਪਤਾਲ ਤੇ ਸਕੂਲ ਦਾ ਵੀ ਕਰ ਰਹੇ ਹਨ ਸੰਚਾਲਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡੇਰਾ ਸਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਜੀ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਧਰਮ ਦੇ ਪ੍ਰਚਾਰ ਦੇ ਨਾਲ-ਨਾਲ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰ ਰਹੇ ਸੰਤ ਨਿਰੰਜਨ ਦਾਸ ਜੀ ਨੂੰ ਇਹ ਸਨਮਾਨ ਮਿਲਣ ਦੀ ਖ਼ਬਰ ਨਾਲ ਦੇਸ਼-ਵਿਦੇਸ਼ ’ਚ ਵੱਸਦੀ ਸੰਗਤ ’ਚ ਭਾਰੀ ਉਤਸ਼ਾਹ ਹੈ। ਐੱਸਸੀ ਸਮਾਜ ਦੇ ਸਭ ਤੋਂ ਪ੍ਰਭਾਵਸ਼ਾਲੀ ਡੇਰਿਆਂ ’ਚ ਸ਼ਾਮਲ ਡੇਰਾ ਬੱਲਾਂ ਦੇ ਮੁਖੀ ਹੋਣ ਦੇ ਨਾਲ ਨਾਲ ਉਹ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨ (ਵਾਰਾਣਸੀ) ਦਾ ਸੰਚਾਲਨ ਵੀ ਚੇਅਰਮੈਨ ਵਜੋਂ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਰਾਹੀਂ ਕਰ ਰਹੇ ਹਨ। ਇਸ ਟਰੱਸਟ ਰਾਹੀਂ ਸੰਤ ਨਿਰੰਜਨ ਦਾਸ ਜੀ ਦੇਸ਼-ਵਿਦੇਸ਼ ’ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਉਪਦੇਸ਼ਾਂ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ। ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਲਈ ਸਿਰਫ਼ ਰਵਿਦਾਸੀਆ ਸਮਾਜ ਹੀ ਨਹੀਂ, ਸਗੋਂ ਹਰ ਧਰਮ ਦੇ ਲੋਕ ਪਹੁੰਚਦੇ ਹਨ। ਧਰਮ ਤੇ ਸਮਾਜ ਦੀ ਸੇਵਾ ਪ੍ਰਤੀ ਉਨ੍ਹਾਂ ਦੀ ਨਿਸ਼ਠਾ ਨੂੰ ਦੇਖਦਿਆਂ ਇਹ ਉੱਚ ਸਨਮਾਨ ਦਿੱਤਾ ਜਾ ਰਿਹਾ ਹੈ। ਸੰਤ ਨਿਰੰਜਨ ਦਾਸ ਮਹਾਰਾਜ ਜੀ ਦਾ ਜਨਮ ਅਲਾਵਲਪੁਰ ਸ਼ਹਿਰ ਦੇ ਪੂਰਬੀ ਹਿੱਸੇ ’ਚ ਮੁਹੱਲਾ ਰਾਮਦਾਸਪੁਰਾ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸਾਧੂ ਰਾਮ ਤੇ ਮਾਤਾ ਰੁਕਮਣੀ ਡੇਰਾ ਬੱਲਾਂ ਦੇ ਅਨੁਯਾਈ ਸਨ। ਉਹ ਆਪਣੇ ਪੁੱਤਰ ਨਿਰੰਜਨ ਦਾਸ ਜੀ ਨੂੰ ਸੰਤਾਂ ਦੇ ਦਰਸ਼ਨ ਲਈ ਨਾਲ ਲਿਆਉਂਦੇ ਰਹਿੰਦੇ ਸਨ। ਸੰਤ ਸਰਵਣ ਦਾਸ ਜੀ ਬੱਚੇ ਨੂੰ ਦੇਖ ਕੇ ਪ੍ਰਸੰਨ ਹੁੰਦੇ ਤੇ ਉਸ ਨੂੰ ਕੋਲ ਬੁਲਾ ਕੇ ਉਸ ਦੀਆਂ ਮਿੱਠੀਆਂ ਗੱਲਾਂ ਸੁਣਦੇ ਸਨ। ਪੁੱਤਰ ਦੀ ਸੰਤਾਂ ਪ੍ਰਤੀ ਅਟੱਲ ਸ਼ਰਧਾ ਨੂੰ ਵੇਖਦਿਆਂ ਸਾਧੂ ਰਾਮ ਨੇ ਨਿਰੰਜਨ ਦਾਸ ਜੀ ਨੂੰ ਸੰਤ ਸਰਵਣ ਦਾਸ ਜੀ ਦੇ ਚਰਨਾਂ ’ਚ ਅਰਪਿਤ ਕਰ ਦਿੱਤਾ। ਤਦੋਂ ਤੋਂ ਸੰਤ ਨਿਰੰਜਨ ਦਾਸ ਜੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ’ਚ ਲੱਗੇ ਹੋਏ ਹਨ। ਇਸ ਕੜੀ ਹੇਠ ਉਹ ਭਾਰਤ ਦੇ ਨਾਲ ਨਾਲ ਸਪੇਨ, ਇਟਲੀ, ਆਸਟ੍ਰੀਆ, ਵਿਆਨਾ, ਜਰਮਨੀ, ਗ੍ਰੀਸ, ਫਰਾਂਸ ਤੇ ਹਾਲੈਂਡ ਵਰਗੇ ਕਈ ਦੇਸ਼ਾਂ ’ਚ ਵੀ ਪ੍ਰਚਾਰ-ਪ੍ਰਸਾਰ ਕਰ ਰਹੇ ਹਨ। 6 ਫਰਵਰੀ 1942 ਨੂੰ ਜਨਮੇ ਸੰਤ ਨਿਰੰਜਨ ਦਾਸ ਜੀ 52 ਸਾਲ ਦੀ ਉਮਰ ’ਚ 23 ਜੁਲਾਈ 1994 ਨੂੰ ਗੱਦੀਨਸ਼ੀਨ ਬਣੇ ਸਨ। ------------------------------ - ਚੇਅਰਮੈਨ ਵਜੋਂ ਜਨਮ ਅਸਥਾਨ ਦਾ ਵੀ ਕਰਦੇ ਹਨ ਸੰਚਾਲਨ ਡੇਰਾ ਸਚਖੰਡ ਬੱਲਾਂ ਦੇ ਗੱਦੀਨਸ਼ੀਨ ਹੋਣ ਦੇ ਨਾਲ ਨਾਲ ਸੰਤ ਨਿਰੰਜਨ ਦਾਸ ਜੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨ, ਵਾਰਾਣਸੀ ਦੀ ਦੇਖਭਾਲ ਵੀ ਕਰ ਰਹੇ ਹਨ। ਇਸੇ ਕਾਰਨ ਹਰ ਸਾਲ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਤ ਨਿਰੰਜਨ ਦਾਸ ਜੀ ਸੈਂਕੜਿਆਂ ਦੀ ਗਿਣਤੀ ’ਚ ਸੰਗਤ ਦੇ ਨਾਲ ਕਾਂਸ਼ੀ ਸਥਿਤ ਜਨਮ ਅਸਥਾਨ ’ਤੇ ਸਮਾਗਮ ਮਨਾਉਣ ਲਈ ਜਾਂਦੇ ਹਨ। ---------------------------- - ਚੈਰੀਟੇਬਲ ਹਸਪਤਾਲ ਤੇ ਸਕੂਲ ਰਾਹੀਂ ਮਨੁੱਖਤਾ ਦੀ ਸੇਵਾ ਸੰਤ ਨਿਰੰਜਨ ਦਾਸ ਜੀ ਚੈਰੀਟੇਬਲ ਹਸਪਤਾਲ ਤੇ ਸਕੂਲ ਦਾ ਸੰਚਾਲਨ ਕਰ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਕਠਾਰ ’ਚ 250 ਬਿਸਤਰਾਂ ਵਾਲਾ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਚਲਾਇਆ ਜਾ ਰਿਹਾ ਹੈ, ਜਿੱਥੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਬਹੁਤ ਘੱਟ ਖਰਚ ’ਤੇ ਮਰੀਜ਼ਾਂ ਦਾ ਇਲਾਜ ਕਰਦੇ ਹਨ। ਇਸੇ ਤਰ੍ਹਾਂ ਫਗਵਾੜਾ ’ਚ ਸੰਤ ਸਰਵਣ ਦਾਸ ਮਾਡਲ ਸਕੂਲ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਸੀਬੀਐੱਸਈ ਨਾਲ ਸਬੰਧਤ ਇਸ ਸਕੂਲ ’ਚ ਬਾਰ੍ਹਵੀਂ ਕਲਾਸ ਤੱਕ ਸਿੱਖਿਆ ਦਿੱਤੀ ਜਾਂਦੀ ਹੈ। ਕੋਰੋਨਾ ਕਾਲ ਦੌਰਾਨ ਸਾਰੇ ਵਿਦਿਆਰਥੀਆਂ ਦੀ ਫੀਸ ਮਾਫ਼ ਕਰ ਦਿੱਤੀ ਗਈ ਸੀ।