ਜਜ਼ਬੇ ਨੂੰ ਸਲਾਮ: 61 ਸਾਲਾ ਬੀਬੀ ਨਰਿੰਦਰ ਕੌਰ ਨੇ 77% ਅੰਕਾਂ ਨਾਲ ਪਾਸ ਕੀਤੀ ਦਸਵੀਂ ਦੀ ਪ੍ਰੀਖਿਆ
ਬੀਬੀ ਨਰਿੰਦਰ ਕੌਰ ਪਿੰਡ ਸਰਹਾਲੀ ਨੇ ਦਾਖਲਾ ਲਿਆ ਸੀ, ਓਪਨ ਚ ਪੇਪਰ ਦੇਕੇ 77% ਨੰਬਰ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ, ਇਸ ਮੌਕੇ ਪ੍ਰਿੰਸੀਪਲ ਹਰਮੇਸ਼ ਲਾਲ,ਸਮੂਹ ਸਟਾਫ ਤੇ ਮੈਨੇਜਮੈਂਟ ਬੀਬੀ ਨਰਿੰਦਰ ਕੌਰ ਵਧਾਈਆਂ ਦਿੱਤੀਆਂ।
Publish Date: Tue, 12 May 2026 10:56 AM (IST)
Updated Date: Tue, 12 May 2026 10:59 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਕਹਿੰਦੇ ਹਨ ਕਿ ਪੜ੍ਹਨ ਅਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਇਸ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ ਪਿੰਡ ਸਰਹਾਲੀ ਦੀ 61 ਸਾਲਾ ਬੀਬੀ ਨਰਿੰਦਰ ਕੌਰ ਨੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀ ਦਾ ਨਤੀਜਾ ਐਲਾਨਿਆ, ਜਿਸਦੇ ਚ ਹਲਕਾ ਫਿਲੌਰ ਪੈਦੇ ਪਿੰਡ ਮੰਡੀ ਦੇ ਸ਼ਹੀਦ ਭਾਈ ਤਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੰਡੀ (ਓਪਨ ) ਦੀ ਵਿਦਿਆਰਥਣ ਨਰਿੰਦਰ ਕੌਰ ਉਮਰ 61 ਸਾਲਾ ਨੇ 77% ਨੰਬਰ ਹਾਸਿਲ ਕਰਕੇ ਇਲਾਕੇ ਚ ਨਾਮ ਖੱਟਿਆ।
ਇਸਦੀ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਹਰਮੇਸ਼ ਲਾਲ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੀਮ ਤਹਿਤ ਸਕੂਲ ਚ ਓਪਨ ਸਟੱਡੀ ਸੈਂਟਰ ਬਣਿਆ ਗਿਆ ਹੈ, ਇਸ ਸਕੀਮ ਤਹਿਤ ਕੋਈ ਵੀ ਕਿਸੇ ਉਮਰ ਚ ਪੇਪਰ ਦੇ ਸਕਦਾ ਹੈ, ਬੀਬੀ ਨਰਿੰਦਰ ਕੌਰ ਪਿੰਡ ਸਰਹਾਲੀ ਨੇ ਦਾਖਲਾ ਲਿਆ ਸੀ, ਓਪਨ ਚ ਪੇਪਰ ਦੇਕੇ 77% ਨੰਬਰ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ, ਇਸ ਮੌਕੇ ਪ੍ਰਿੰਸੀਪਲ ਹਰਮੇਸ਼ ਲਾਲ,ਸਮੂਹ ਸਟਾਫ ਤੇ ਮੈਨੇਜਮੈਂਟ ਬੀਬੀ ਨਰਿੰਦਰ ਕੌਰ ਵਧਾਈਆਂ ਦਿੱਤੀਆਂ।