Sad News : ਜੰਮੂ ’ਚ ਤਾਇਨਾਤ ਜਲੰਧਰ ਦੇ ਬੀਐੱਸਐੱਫ ਜਵਾਨ ਦੀ ਮੌਤ
ਕਸ਼ਮੀਰ ’ਚ ਬੀਐੱਸਐੱਫ ਦੀ 62ਵੀਂ ਬਟਾਲੀਅਨ ’ਚ ਤਾਇਨਾਤ ਕਾਂਸਟੇਬਲ ਦੀ ਬੈਰਕ ’ਚ ਅੱਗ ਲੱਗਣ ਨਾਲ ਐਤਵਾਰ ਰਾਤ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੈਂਟ ਨਿਵਾਸੀ ਰਮੇਸ਼ ਕੁਮਾਰ ਦੇ ਰੂਪ ’ਚ ਹੋਈ।
Publish Date: Mon, 12 Jan 2026 11:50 PM (IST)
Updated Date: Mon, 12 Jan 2026 11:53 PM (IST)
ਜਾਸ, ਜਲੰਧਰ : ਕਸ਼ਮੀਰ ’ਚ ਬੀਐੱਸਐੱਫ ਦੀ 62ਵੀਂ ਬਟਾਲੀਅਨ ’ਚ ਤਾਇਨਾਤ ਕਾਂਸਟੇਬਲ ਦੀ ਬੈਰਕ ’ਚ ਅੱਗ ਲੱਗਣ ਨਾਲ ਐਤਵਾਰ ਰਾਤ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੈਂਟ ਨਿਵਾਸੀ ਰਮੇਸ਼ ਕੁਮਾਰ ਦੇ ਰੂਪ ’ਚ ਹੋਈ। ਜਾਣਕਾਰੀ ਮੁਤਾਬਕ ਰਮੇਸ਼ ਕੁਮਾਰ ਦੀ ਮਾਤਾ ਦਾ ਵੀ ਕੁਝ ਸਮਾਂ ਪਹਿਲਾਂ ਹੀ ਦੇਹਾਂਤ ਹੋਇਆ ਸੀ ਤੇ ਰਮੇਸ਼ ਉਨ੍ਹਾਂ ਦੀਆਂ ਅੰਤਿਮ ਰਸਮਾਂ ਕਰ ਕੇ ਤਿੰਨ ਦਿਨ ਪਹਿਲਾਂ ਹੀ ਕੈਂਟ ਤੋਂ ਕਸ਼ਮੀਰ ਦੇ ਬਾਂਦੀਪੁਰ ਲਈ ਗਏ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ ਊਸ਼ਾ ਰਾਣੀ ਤੇ ਤਿੰਨ ਪੁੱਤਰ ਛੱਡ ਗਏ ਹਨ।