ਆਰਟੀਓ ਅਮਨ ਪਾਲ ਸਿੰਘ ਨੂੰ ਮਿਲਿਆ ਆਰਟੀਏ ਦਾ ਵਾਧੂ ਚਾਰਜ
ਜਾਸ, ਜਲੰਧਰ : ਜਲੰਧਰ
Publish Date: Mon, 19 Jan 2026 10:12 PM (IST)
Updated Date: Mon, 19 Jan 2026 10:15 PM (IST)
ਜਾਸ, ਜਲੰਧਰ : ਜਲੰਧਰ ਰੀਜਨਲ ਟ੍ਰਾਂਸਪੋਰਟ ਅਥਾਰਟੀ ਦੇ ਅਧਿਕਾਰੀ ਦੇ ਅਹੁਦਾ ਦਾ ਵਾਧੂ ਚਾਰਜ ਮੰਗਲਵਾਰ ਨੂੰ ਆਰਟੀਓ ਅਮਨ ਪਾਲ ਸਿੰਘ ਨੂੰ ਸੌਂਪਿਆ ਗਿਆ ਹੈ। ਸੋਮਵਾਰ ਸਵੇਰੇ ਨਵੇਂ ਆਰਟੀਏ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਸਟੇਟ ਟ੍ਰਾਂਸਪੋਰਟ ਅਧਿਕਾਰੀ ਦੇ ਹੁਕਮ ਮੁਤਾਬਕ ਇਹ ਕਾਰਜਭਾਰ ਸੌਂਪਿਆ ਗਿਆ ਹੈ। ਅਸਲ ’ਚ ਆਰਟੀਏ ਦਾ ਅਹੁਦਾ ਪਿਛਲੇ 21 ਦਿਨਾਂ ਤੋਂ ਖਾਲੀ ਸੀ, ਜਿਸ ਕਾਰਨ ਜਲੰਧਰ ਦੇ ਨਾਲ-ਨਾਲ ਕਪੂਰਥਲਾ, ਅੰਮ੍ਰਿਤਸਰ, ਗੁਰਦਾਸਪੁਰ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ। ਆਰਟੀਏ ਦੀ ਗੈਰ-ਮੌਜੂਦਗੀ ਕਾਰਨ ਸਟੇਜ ਕੈਰੀਅਰ ਤੇ ਮਿੰਨੀ ਬੱਸਾਂ ਦੇ ਸਮੇਂ ਚ ਵੀ ਬਦਲਾਅ ਆ ਰਿਹਾ ਸੀ। ਨਾਲ ਹੀ ਅਹੁਦਾ ਖਾਲੀ ਹੋਣ ਕਾਰਨ ਬਿਨੈਕਾਰਾਂ ਨੂੰ ਦਫਤਰ ਦੇ ਚੱਕਰ ਕੱਟਣੇ ਪੈ ਰਹੇ ਸਨ। ਨਵੇਂ ਆਰਟੀਓ ਅਮਨ ਪਾਲ ਸਿੰਘ ਨੇ ਦੱਸਿਆ ਕਿ ਚਾਰਜ ਸੰਭਾਲਣ ਤੋਂ ਬਾਅਦ ਦਫਤਰ ਦੇ ਸਟਾਫ ਨਾਲ ਮੀਟਿੰਗ ਕਰਕੇ ਪਹਿਲਾਂ ਤੋਂ ਪੈਂਡਿੰਗ ਕੰਮਾਂ ਦਾ ਛੇਤੀ ਨਿਬੇੜਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।