ਆਰਟੀਏ ਰਵਿੰਦਰ ਸਿੰਘ ਗਿੱਲ ਦਾ ਦਿਲ ਦੇ ਦੌਰੇ ਨਾਲ ਦੇਹਾਂਤ
ਜਾਸ, ਜਲੰਧਰ : ਰੀਜਨਲ
Publish Date: Wed, 31 Dec 2025 08:31 PM (IST)
Updated Date: Wed, 31 Dec 2025 08:35 PM (IST)
ਜਾਸ, ਜਲੰਧਰ : ਰੀਜਨਲ ਟਰਾਂਸਪੋਰਟ ਅਥਾਰਿਟੀ (ਆਰਟੀਏ) ਰਵਿੰਦਰ ਸਿੰਘ ਗਿੱਲ ਦਾ ਮੰਗਲਵਾਰ ਸਵੇਰੇ ਦਿਲ ਦੇ ਦੌਰ ਨਾਲ ਅਚਾਨਕ ਦੇਹਾਂਤ ਹੋ ਗਿਆ। ਉਹ ਮੂਲ ਰੂਪ ’ਚ ਬਠਿੰਡਾ ਦੇ ਰਹਿਣ ਵਾਲੇ ਸਨ। ਇਸ ਸਮੇਂ ਉਹ ਚੰਡੀਗੜ੍ਹ ਦੇ ਮੁੱਖ ਦਫਤਰ ਦਾ ਕਾਰਜਭਾਲ ਸੰਭਾਲ ਰਹੇ ਸਨ। ਨਾਲ ਹੀ ਉਹ ਜਲੰਧਰ ਦਾ ਵਾਧੂ ਕਾਰਜਭਾਰ ਵੀ ਸੰਭਾਲ ਰਹੇ ਸਨ। ਸੋਮਵਾਰ ਦੀ ਸ਼ਾਮ ਨੂੰ ਰਵਿੰਦਰ ਸਿੰਘ ਗਿੱਲ ਜਲੰਧਰ ’ਚ ਕਰੀਬ ਛੇ ਵਜੇ ਆਪਣਾ ਕੰਮ ਮੁਕੰਮਲ ਕਰਕੇ ਜਲੰਧਰ ਹਾਈਟਸ ਸਥਿਤ ਆਪਣੇ ਫਲੈਟ ਵਾਪਸ ਗਏ ਸਨ। ਮੰਗਲਵਾਰ ਸਵੇਰੇ ਕਰੀਬ ਨੌਂ ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਨ੍ਹਾਂ ਦੀ ਜਾਨ ਚਲੀ ਗਈ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਪੋਸਟਮਾਰਟਮ ਕਰਵਾਇਆ ਤੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।