ਸ਼ਹੀਦੀ ਨਗਰ ਕੀਰਤਨ ਲਈ ਰੂਟ ਪਲਾਨ ਜਾਰੀ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਇਕ ਵਿਸ਼ਾਲ ਨਗਰ ਕੀਰਤਨ ਲਈ ਰੂਟ ਪਲਾਨ ਜਾਰੀ
Publish Date: Thu, 20 Nov 2025 10:31 PM (IST)
Updated Date: Thu, 20 Nov 2025 10:34 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸ਼ਹਿਰ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਨਗਰ ਕੀਰਤਨ ਲਿੱਦੜਾ ਗੇਟ, ਵੇਰਕਾ ਮਿਲਕ ਪਲਾਂਟ-ਮਕਸੂਦਾਂ ਚੌਕ-ਵਰਕਸ਼ਾਪ ਚੌਕ-ਕਪੂਰਥਲਾ ਚੌਕ ਤੋਂ ਸ਼ੁਰੂ ਹੋਵੇਗਾ ਤੇ ਗੁਰਦੁਆਰਾ ਸੰਤਗੜ੍ਹ ਸਾਹਿਬ, ਕਪੂਰਥਲਾ ਰੋਡ ਜਲੰਧਰ ਪੁੱਜੇਗਾ। 22 ਨਵੰਬਰ ਸ਼ਨਿਚਰਵਾਰ ਨੂੰ ਨਗਰ ਕੀਰਤਨ ਗੁਰਦੁਆਰਾ ਸੰਤਗੜ੍ਹ ਸਾਹਿਬ ਕਪੂਰਥਲਾ ਰੋਡ ਜਲੰਧਰ ਤੋਂ ਸ਼ੁਰੂ ਹੋਵੇਗਾ ਤੇ ਕਪੂਰਥਲਾ ਚੌਕ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਜੇਲ੍ਹ ਚੌਕ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕਿ ਚੌਕ, ਨਕੋਦਰ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਬੀਐੱਮਸੀ ਚੌਕ, ਕਚਹਰੀ ਚੌਕ, ਟੀ-ਪੁਆਇੰਟ, ਸੁਵਿਧਾ ਸੈਂਟਰ, ਲੱਧੇਵਾਲੀ ਰੋਡ, ਬੀਐੱਸਐੱਫ ਚੌਕ, ਪੀਏਪੀ ਚੌਕ, ਰਾਮਾ ਮੰਡੀ ਚੌਕ, ਧੰਨੇਵਾਲੀ ਸਰਵਿਸ ਲੇਨ, ਬਾਥ ਕੈਸਲ ਤੇ ਪਰਾਗਪੁਰ ਜਲੰਧਰ ਤੋਂ ਹੁੰਦਾ ਹੋਇਆ ਫਗਵਾੜਾ ਵੱਲ ਜਾਵੇਗਾ। ਨਗਰ ਕੀਰਤਨ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਨੂੰ ਦੇਖਦੇ ਹੋਏ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਨਿਰਧਾਰਿਤ ਨਗਰ ਕੀਰਤਨ ਰਸਤੇ ਦੇ ਨਾਲ-ਨਾਲ ਚੌਕਾਂ ਵੱਲ ਆਵਾਜਾਈ ਨੂੰ ਮੋੜ ਦਿੱਤਾ ਹੈ ਤਾਂ ਜੋ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ। --- 21 ਨਵੰਬਰ ਨੂੰ ਦੁਪਹਿਰ 3 ਵਜੇ ਤੋਂ ਰਾਤ 8 ਵਜੇ ਤੱਕ ਇਨ੍ਹਾਂ ਰੂਟਾਂ ਤੇ ਆਵਾਜਾਈ ਨੂੰ ਬਦਲਿਆ ਜਾਵੇਗਾ ਵੇਰਕਾ ਮਿਲਕ ਪਲਾਂਟ ਚੌਕ, ਵਾਈ ਪੁਆਇੰਟ ਭਗਤ ਸਿੰਘ ਕਾਲੋਨੀ, ਮਕਸੂਦਾਂ ਚੌਕ, ਲਿਧੜਾਂ ਚੌਕ ਨੇੜੇ ਸੁਰਾਨਸੀ ਆਰਮੀ ਕੱਟ, ਵਰਕਸ਼ਾਪ ਚੌਕ, ਪਟੇਲ ਚੌਕ, ਵਾਈ-ਪੁਆਇੰਟ ਜੋਸ਼ੀ ਹਸਪਤਾਲ, ਫੁੱਟਬਾਲ ਚੌਕ, ਸਤਯਮ ਹਸਪਤਾਲ ਕੋਟ, ਕਪੂਰਥਲਾ ਚੌਕ, ਜੰਮੂ ਹਸਪਤਾਲ ਨੇੜੇ ਕੋਟ, ਨਹਿਰੀ ਪੁਲ ਬਸਤੀ ਬਾਵਾ ਖੇਲ। 22 ਨਵੰਬਰ ਸਵੇਰੇ 6:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਨਹਿਰੀ ਪੁਲ ਬਸਤੀ ਬਾਵਾ ਖੇਲ, ਵਰਕਸ਼ਾਪ ਚੌਕ, ਪਟੇਲ ਚੌਕ, ਵਾਈ-ਪੁਆਇੰਟ ਜੋਸ਼ੀ ਹਸਪਤਾਲ, ਸਤਿਅਮ ਹਸਪਤਾਲ ਕੋਟ, ਕਪੂਰਥਲਾ ਚੌਕ, ਜੰਮੂ ਹਸਪਤਾਲ ਨੇੜੇ ਕੋਟ, ਪਟੇਲ ਚੌਕ, ਲਕਸ਼ਮੀ ਨਾਰਾਇਣ ਮੰਦਰ ਮੋੜ, ਟੀ-ਪੁਆਇੰਟ ਸ਼ਕਤੀ ਨਗਰ, ਬਸਤੀ ਅੱਡਾ ਚੌਕ, ਜੋਤੀ ਚੌਕ, ਨਕੋਦਰ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਸਕਾਈਲਾਰਕ ਚੌਕ, ਪ੍ਰੀਤ ਹੋਟਲ ਮੋੜ, ਬੀਐੱਮਸੀ ਚੌਕ, ਕੋਰਟ ਚੈੱਕ, ਅਲਾਸਕਾ ਚੌਕ, ਟੀ-ਪੁਆਇੰਟ ਕ੍ਰਿਸ਼ਨਾ ਫੈਕਟਰੀ, ਬੀਐੱਸਐੱਫ ਚੈੱਕ, ਪੀਏਪੀ ਚੌਕ, ਰਾਮਾ ਮੰਡੀ ਚੌਕ ਦੀ ਆਵਜਾਈ ਨੂੰ ਬਦਲਿਆ ਜਾਵੇਗਾ।