ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਬਾਰੇ ਦੱਸਿਆ
ਰੋਟਰੀ ਕਲੱਬ ਗੋਰਾਇਆ ਮਿਡ ਟਾਊਨ ਨੇ ਮਨਸੂਰਪੁਰ ਦੇ ਸਰਕਾਰੀ ਸਕੂਲ ਵਿਖੇ ਮਨਾਇਆ 77ਵਾਂ ਗਣਤੰਤਰ ਦਿਵਸ
Publish Date: Wed, 28 Jan 2026 08:14 PM (IST)
Updated Date: Wed, 28 Jan 2026 08:16 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਰੋਟਰੀ ਕਲੱਬ ਗੁਰਾਇਆ ਮਿਡ ਟਾਊਨ ਵੱਲੋਂ ਪਿੰਡ ਮਨਸੂਰਪੁਰ ਦੇ ਸਰਕਾਰੀ ਸੂਲ ਵਿਖੇ ਦੇਸ਼ ਦਾ 77ਵਾਂ ਗਣਤੰਤਤਰ ਦਿਵਸ ਮਨਾਇਆ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਵੱਲੋਂ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ। ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਹਰਜਿੰਦਰ ਸਿੰਘ ਸੈਂਹਬੀ ਵੱਲੋਂ ਤਿਰੰਗਾ ਝੰਡਾ ਫਰਹਾਇਆ ਗਿਆ। ਕਲੱਬ ਵੱਲੋਂ ਸਕੂਲ ਨੂੰ ਟਾਟ ਵੀ ਦਿੱਤੇ ਗਏ। ਇਸ ਮੌਕੇ ਸੈਕਟਰੀ ਰੋਟੇਰੀਅਨ ਕਮਲ ਕੁਮਾਰ, ਪ੍ਰਾਜੈਕਟ ਚੇਅਰਮੈਨ ਦਿਨੇਸ਼ ਕੁਮਾਰ ਸ਼ਰਮਾ, ਮੈਂਬਰ ਨਿਤਿਸ਼, ਜਤਿੰਦਰ ਠਾਕੁਰ, ਕੁਲਵੰਤ ਸਿੰਘ, ਜਸਵਿੰਦਰ ਸੈਂਹਬੀ ਵੀ ਹਾਜ਼ਰ ਸਨ।