ਰੋਬਿਨ ਸਾਂਪਲਾ ਨੂੰ ਵੱਖ-ਵੱਖ ਸੰਸਥਾਵਾਂ ਨੇ ਕੀਤਾ ਸਨਮਾਨਿਤ
ਭਾਜਪਾ ਆਗੂ ਰੋਬਿਨ ਸਾਂਪਲਾ ਨੂੰ ਭਾਜਪਾ ਐੱਸਸੀ ਮੋਰਚਾ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਐਤਵਾਰ ਨੂੰ ਕਰਵਾਏ ਗਏ ਸਮਾਗਮ ਦੌਰਾਨ ਰੀਨਾ ਜੇਟਲੀ, ਮੀਨੂੰ ਸ਼ਰਮਾ ਤੇ ਪ੍ਰਵੀਨ ਸ਼ਰਮਾ ਨੇ ਕਿਹਾ ਕਿ ਰੋਬਿਨ ਸਾਂਪਲਾ ਨੂੰ ਪਾਰਟੀ ਪ੍ਰਤੀ ਸਮਰਪਿਤ ਸੇਵਾ ਸਦਕਾ ਉਪਰੋਕਤ ਜ਼ਿੰਮੇਵਾਰੀ ਮਿਲੀ ਹੈ। ਉਨਾਂ੍ਹ ਕਿਹਾ ਕਿ ਬਿਨਾਂ ਕੋਈ ਅਹੁਦਾ
Publish Date: Sun, 19 Nov 2023 08:00 PM (IST)
Updated Date: Sun, 19 Nov 2023 08:00 PM (IST)
ਪੱਤਰ ਪੇ੍ਰਰਕ, ਜਲੰਧਰ : ਭਾਜਪਾ ਆਗੂ ਰੋਬਿਨ ਸਾਂਪਲਾ ਨੂੰ ਭਾਜਪਾ ਐੱਸਸੀ ਮੋਰਚਾ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਐਤਵਾਰ ਨੂੰ ਕਰਵਾਏ ਗਏ ਸਮਾਗਮ ਦੌਰਾਨ ਰੀਨਾ ਜੇਟਲੀ, ਮੀਨੂੰ ਸ਼ਰਮਾ ਤੇ ਪ੍ਰਵੀਨ ਸ਼ਰਮਾ ਨੇ ਕਿਹਾ ਕਿ ਰੋਬਿਨ ਸਾਂਪਲਾ ਨੂੰ ਪਾਰਟੀ ਪ੍ਰਤੀ ਸਮਰਪਿਤ ਸੇਵਾ ਸਦਕਾ ਉਪਰੋਕਤ ਜ਼ਿੰਮੇਵਾਰੀ ਮਿਲੀ ਹੈ। ਉਨਾਂ੍ਹ ਕਿਹਾ ਕਿ ਬਿਨਾਂ ਕੋਈ ਅਹੁਦਾ ਸੰਭਾਲੇ ਰੋਬਿਨ ਪਿਛਲੇ ਛੇ ਸਾਲਾਂ ਤੋਂ ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਪਾਰਟੀ ਦੇ ਹੱਕ 'ਚ ਪ੍ਰਚਾਰ ਕਰ ਰਹੇ ਹਨ। ਇਸ ਤੋਂ ਇਲਾਵਾ ਸਾਂਪਲਾ ਨੇ ਹਮੇਸ਼ਾ ਹੀ ਐੱਸਸੀ ਭਾਈਚਾਰੇ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਦਿਖਾਈ ਹੈ। ਜਿਸ ਕਾਰਨ ਪਾਰਟੀ ਦਾ ਹਰ ਵਰਕਰ ਰੋਬਿਨ ਸਾਂਪਲਾ ਦੇ ਨਾਲ ਖੜ੍ਹਾ ਹੈ। ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਵੱਲੋਂ ਰੋਬਿਨ ਸਾਂਪਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੁਮਨ ਸਹਿਗਲ, ਸ਼ਸ਼ੀ ਧਵਨ, ਕੰਚਨ ਸ਼ਰਮਾ, ਸ਼ਸ਼ੀ ਚੰਦਨਾ, ਡਾ. ਕਮਲਜੀਤ ਕੌਰ ਗਿੱਲ ਆਦਿ ਮੈਂਬਰ ਹਾਜ਼ਰ ਸਨ।