ਈ ਰਿਕਸ਼ਾ ’ਤੇ ਜਾ ਰਹੇ ਨੌਜਵਾਨ ਦਾ ਮੋਬਾਈਲ ਝਪਟਿਆ
ਈ ਰਿਕਸ਼ਾ ’ਤੇ ਜਾ ਰਹੇ ਨੌਜਵਾਨ ਦਾ ਮੋਬਾਇਲ ਝਪਟ ਲੁਟੇਰੇ ਫਰਾਰ
Publish Date: Wed, 28 Jan 2026 10:00 PM (IST)
Updated Date: Wed, 28 Jan 2026 10:01 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਛੇ ਦੀ ਹੱਦ ’ਚ ਪੈਂਦੇ ਗੁਰੂ ਅਮਰਦਾਸ ਚੌਕ ’ਚ ਈ ਰਿਕਸ਼ਾ ’ਤੇ ਜਾ ਰਹੇ ਇਕ ਨੌਜਵਾਨ ਦਾ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਮੋਬਾਈਲ ਝਪਟ ਲਿਆ ਤੇ ਤੇਜ਼ ਰਫਤਾਰ ਨਾਲ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਅਰਸ਼ਦੀਪ ਵਾਸੀ ਗੁਰੂ ਤੇਗ ਬਹਾਦਰ ਹਸਪਤਾਲ ਮਹਿਤਪੁਰ ਨਕੋਦਰ ਕਿਸੇ ਕੰਮ ਲਈ ਜਲੰਧਰ ਆਇਆ ਹੋਇਆ ਸੀ। ਉਹ ਈ ਰਿਕਸ਼ਾ ’ਤੇ ਸ਼੍ਰੀ ਗੁਰੂ ਨਾਨਕ ਮਿਸ਼ਨ ਚੌਕ ਤੋਂ ਬੈਠ ਕੇ ਬੱਸ ਸਟੈਂਡ ਵੱਲ ਜਾ ਰਿਹਾ ਸੀ। ਜਦ ਉਹ ਸ੍ਰੀ ਗੁਰੂ ਅਮਰਦਾਸ ਚੌਕ ਲਾਗੇ ਪਹੁੰਚੇ ਤਾਂ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਲੁਟੇਰਿਆਂ ਨੇ ਆਪਣਾ ਮੋਟਰਸਾਈਕਲ ਉਸਦੀ ਈ ਰਿਕਸ਼ਾ ਦੇ ਨਾਲ ਨਾਲ ਲਾ ਲਿਆ। ਇਸ ਦੌਰਾਨ ਉਹ ਕਿਸੇ ਤੇ ਫੋਨ ’ਤੇ ਗੱਲ ਕਰ ਰਿਹਾ ਸੀ। ਉਨਾਂ ਨੌਜਵਾਨਾਂ ’ਚੋਂ ਪਿੱਛੇ ਬੈਠੇ ਨੌਜਵਾਨ ਨੇ ਉਸ ਦੇ ਹੱਥ ’ਚੋਂ ਆਈਫੋਨ ਝਪਟ ਲਿਆ ਤੇ ਤੇਜ਼ ਰਫਤਾਰ ਨਾਲ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏਐੱਸਆਈ ਸੱਤਪਾਲ ਮੌਕੇ ’ਤੇ ਪੁੱਜੇ ਤੇ ਪੀੜਤ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਉਨਾਂ ਦੀ ਭਾਲ ਲਈ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਘਾਲਣੀ ਸ਼ੁਰੂ ਕਰ ਦਿੱਤੀ ਹੈ।