ਅੱਧੀ ਰਾਤ ਨੂੰ ਲੁਟੇਰੇ ਮਹਿੰਦਰਾ ਪਿਕਅਪ ਲੁੱਟ ਕੇ ਫ਼ਰਾਰ
ਅੱਧੀ ਰਾਤ ਨੂੰ ਲੁਟੇਰੇ ਮਹਿੰਦਰਾ ਪਿਕਅਪ ਲੁੱਟ ਕੇ ਫਰਾਰ
Publish Date: Thu, 22 Jan 2026 10:33 PM (IST)
Updated Date: Thu, 22 Jan 2026 10:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੀਤੀ ਅੱਧੀ ਰਾਤ ਤੋਂ ਬਾਅਦ ਮੋਟਰਸਾਈਕਲ ਸਵਾਰ ਲੁਟੇਰੇ ਨੇੜੇ ਪੈਂਦੀ ਨਹਿਰ ਨਜ਼ਦੀਕ ਸੜਕ ਕੰਢੇ ਖੜ੍ਹੀ ਮਹਿੰਦਰਾ ਪਿਕਅੱਪ ਨੂੰ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਪੀੜਤ ਡਰਾਈਵਰ ਰਜੇਸ਼ ਮੂਲ ਵਾਸੀ ਯੂਪੀ ਹਾਲ ਵਾਸੀ ਅਮਰੀਕ ਨਗਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਸ ਨੇ ਦੱਸਿਆ ਕਿ ਉਹ ਫਿਲੌਰ ਤੋਂ ਢਿੱਲਵਾਂ ਵੱਲ ਜਾ ਰਿਹਾ ਸੀ ਤਾਂ ਰਸਤੇ ’ਚ ਉਸ ਨੂੰ ਨੀਂਦ ਆਉਣ ਕਰਕੇ ਉਹ ਸੜਕ ਕੰਢੇ ਵਾਹਨ ਖੜ੍ਹਾ ਕਰਨ ਉਪਰੰਤ ਸੌਂ ਗਿਆ। ਰਾਤ ਤਕਰੀਬਨ 2 ਵਜੇ ਦੋ ਮੋਟਰਸਾਈਕਲ ਸਵਾਰ ਉਸ ਕੋਲ ਆਏ ਤੇ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੋਲ੍ਹਣ ’ਤੇ ਮਾਰਕੁਟਾਈ ਕਰਨ ਲੱਗ ਪਏ ਤੇ ਉਸ ਕੋਲੋਂ ਵਾਹਨ ਦੀ ਚਾਬੀ ਖੋਹ ਕੇ ਉਸ ਨੂੰ ਹੇਠਾਂ ਉਤਾਰ ਕੇ ਫਰਾਰ ਹੋ ਗਏ। ਉਸ ਨੇ ਪੁਲਿਸ ਨੂੰ ਦੱਸਿਆ ਹੈ ਕਿ ਲੁਟੇਰੇ ਅੰਮ੍ਰਿਤਸਰ ਵੱਲ ਫਰਾਰ ਹੋਏ ਹਨ। ਇਸ ਸਬੰਧੀ ਥਾਣਾ-1 ਦੇ ਮੁਖੀ ਰਕੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਉਨ੍ਹਾਂ ਵੱਲੋਂ ਮੁਕਦਮਾ ਦਰਜ ਕਰਕੇ ਵਾਹਨ ਨੂੰ ਲੱਭਣ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਹਨ ਤੇ ਸੀਸੀਟੀਵੀ ਫੁਟੇਜ ਖੰਘਾਲੀ ਜਾ ਰਹੀ ਹੈ।