ਧੀਆਂ ਦਾ ਸਨਮਾਨ ਕਰਨਾ ਮਨੁੱਖਤਾ ਦਾ ਫ਼ਰਜ਼ : ਡਾ. ਦਾਹੀਆ
ਧੀਆਂ ਦਾ ਸਨਮਾਨ ਕਰਨਾ ਮਨੁੱਖਤਾ ਦਾ ਫ਼ਰਜ਼ : ਡਾ. ਜੈਸਮੀਨ ਦਹਿਆ
Publish Date: Thu, 08 Jan 2026 08:26 PM (IST)
Updated Date: Fri, 09 Jan 2026 04:12 AM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਧੀਆਂ ਦੀ ਲੋਹੜੀ ਦੇ 25 ਸਾਲ ਪੂਰੇ ਹੋਣ ਮੌਕੇ ਲੋਹੜੀ ਦਾ ਤਿਉਹਾਰ ਨੋਵਾ ਆਈਵੀਐੱਫ ਹਸਪਤਾਲ ਵਿਖੇ ਖੁਸ਼ੀ, ਰੌਣਕ ਤੇ ਭਾਵਨਾਤਮਕ ਮਾਹੌਲ ’ਚ ਮਨਾਇਆ ਗਿਆ। ਇਸ ਵਿਸ਼ੇਸ਼ ਸਮਾਗਮ ’ਚ ਕਈ ਜੋੜੇ ਆਪਣੇ ਨਵਜੰਮੇ ਬੱਚਿਆਂ ਸਮੇਤ ਸ਼ਾਮਲ ਹੋਏ। ਢੋਲ ਦੀਆਂ ਥਾਪਾਂ ’ਤੇ ਮਾਪੇ ਆਪਣੇ ਬੱਚਿਆਂ ਨੂੰ ਗੋਦ ’ਚ ਲੈ ਕੇ ਨੱਚਦੇ ਨਜ਼ਰ ਆਏ। ਇਨ੍ਹਾਂ ਗੱਲਾਂ ਦੀ ਜਾਣਕਾਰੀ ਦਿੰਦਿਆਂ ਡਾ. ਜੈਸਮੀਨ ਦਾਹੀਆ ਨੇ ਕਿਹਾ ਕਿ ਧੀਆਂ ਦਾ ਸਨਮਾਨ ਕਰਨਾ ਸਿਰਫ਼ ਸਮਾਜਿਕ ਜ਼ਿੰਮੇਵਾਰੀ ਨਹੀਂ, ਸਗੋਂ ਮਨੁੱਖਤਾ ਦਾ ਫ਼ਰਜ਼ ਹੈ l ਸਮਾਗਮ ਦੌਰਾਨ ਬੱਚਿਆਂ ਤੇ ਨੋਵਾ ਆਈਵੀਐੱਫ ਦੇ ਸਟਾਫ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਡਾ. ਸੋਨਵੰਤ ਕੌਰ (ਆਈਵੀਐੱਫ ਮਾਹਰ), ਐਂਬ੍ਰਾਇਓਲੋਜਿਸਟ ਡਹੇਰ ਕੌਰ ਤੇ ਦੇਵਿਕਾ ਮੈਨਨ ਤੇ ਸੈਂਟਰ ਮੈਨੇਜਰ ਰੂਪੇਸ਼ ਚੌਧਰੀ ਵੀ ਹਾਜ਼ਰ ਰਹੇ। ਉਨ੍ਹਾਂ ਕਿਹਾ ਕਿ ਨੋਵਾ ਆਈਵੀਐੱਫ ਦੀ ਸਭ ਤੋਂ ਵੱਡੀ ਤਾਕਤ ਟੀਮ ਵਰਕ ਹੈ, ਜਿੱਥੇ ਡਾਕਟਰ, ਐਂਬ੍ਰਾਇਓਲੋਜਿਸਟ ਤੇ ਸਟਾਫ਼ ਮਿਲ ਕੇ ਹਰ ਜੋੜੇ ਦੇ ਮਾਤਾ-ਪਿਤਾ ਬਣਨ ਦੇ ਸੁਪਨੇ ਨੂੰ ਹਕੀਕਤ ਬਣਾਉਣ ਲਈ ਨਿਰੰਤਰ ਯਤਨ ਕਰਦੇ ਹਨ। ਸਮਾਗਮ ਦਾ ਸਮਾਪਨ ਲੋਹੜੀ ਦੀ ਅੱਗ ਦੇ ਗੇੜ ਲਗਾ ਕੇ, ਸਾਂਝੀ ਅਰਦਾਸ ਤੇ ਖੁਸ਼ੀ ਦੇ ਮਾਹੌਲ ਨਾਲ ਕੀਤਾ ਗਿਆ।