ਹੱਕਾਂ ਤੇ ਕਰਤਵਾਂ ਬਾਰੇ ਦੱਸਿਆ
ਐੱਸਜੀਐੱਨ ਪਬਲਿਕ ਸਕੂਲ ’ਚ ਗਣਤੰਤਰ ਦਿਵਸ ਮਨਾਇਆ
Publish Date: Tue, 27 Jan 2026 06:27 PM (IST)
Updated Date: Tue, 27 Jan 2026 06:28 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਐੱਸਜੀਐੱਨ ਪਬਲਿਕ ਸਕੂਲ ’ਚ ਗਣਤੰਤਰ ਦਿਵਸ ਉਤਸ਼ਾਹ, ਗੌਰਵ ਤੇ ਦੇਸ਼ਭਗਤੀ ਭਰੇ ਮਾਹੌਲ ’ਚ ਸਕੂਲ ਕੰਟਰੋਲਰ ਚਰਨਜੀਤ ਕੌਰ ਤੇ ਪ੍ਰਿੰਸੀਪਲ ਜਗਜੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ਦੀ ਰਾਸ਼ਟਰੀ ਝੰਡੇ ਲਹਿਰਾ ਕੇ ਸਲਾਮੀ ਦੇ ਕੇ ਕੀਤੀ ਗਈ। ਰਾਸ਼ਟਰੀ ਗੀਤ ਗਾਇਆ ਗਿਆ। ਪਹਿਲੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਪੇਸ਼ ਕਰਕੇ ਪੂਰੇ ਮਾਹੌਲ ਨੂੰ ਦੇਸ਼ ਭਗਤੀ ਨਾਲ ਰੰਗ ਦਿੱਤਾ। ਪ੍ਰਿੰਸੀਪਲ ਜਗਜੀਤ ਸਿੰਘ ਨੇ ਗਣਤੰਤਰ ਦਿਵਸ ਦੀ ਮਹੱਤਤਾ, ਭਾਰਤੀ ਸੰਵਿਧਾਨ, ਸਾਡੇ ਅਧਿਕਾਰਾਂ ਤੇ ਕਰਤੱਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ ਮੈਂਬਰਾਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ।