ਸਰਕਾਰੀ ਕਾਲਜ ਬੂਟਾ ਮੰਡੀ ’ਚ ਮਨਾਇਆ ਗਣਤੰਤਰ ਦਿਵਸ
ਸਰਕਾਰੀ ਕਾਲਜ ਬੂਟਾ ਮੰਡੀ ਵਿਖੇ ਗਣਤੰਤਰ ਦਿਵਸ ਮਨਾਇਆ
Publish Date: Wed, 28 Jan 2026 07:54 PM (IST)
Updated Date: Wed, 28 Jan 2026 07:55 PM (IST)
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂ. ਕਾਲਜ ਬੂਟਾਂ ਮੰਡੀ ’ਚ 77ਵਾਂ ਗਣਤੰਤਰ ਦਿਵਸ ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਹੁਸਨ ਲਾਲ ਬਸਰਾ ਵੱਲੋਂ ਪੂਰੇ ਸਨਮਾਨਾਂ ਨਾਲ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਉਨ੍ਹਾਂ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਗਣੰਤਤਰ ਦੀ ਵਧਾਈ ਦਿੱਤੀ। ਉਪਰੰਤ ਕਾਲਜ ਵਿਦਿਆਰਥੀਆਂ ਤੇ ਸਟਾਫ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਵਿਦਿਆਰਥੀਆਂ ਨੇ ਸ਼ਬਦ ਗਾਇਨ ਤੇ ਹੋਰ ਦੇਸ਼ ਭਗਤੀ ਦੇ ਗੀਤਾਂ ਨਾਲ ਸਮਾਗਮ ਨੂੰ ਚਾਰ ਚੰਦ ਲਾਏ। ਇਸ ਮੌਕੇ ’ਤੇ ਸਟਾਫ ਤੇ ਵਿਦਿਆਰਥੀਆਂ ਨੂੰ ਲੱਡੂ ਵੀ ਵੰਡੇ ਗਏ। ਇਸ ਮੌਕੇ ਡਾ. ਰਮਣੀਕ ਕੌਰ, ਡਾ. ਹਰਬਿਲਾਸ ਹੀਰਾ, ਡਾ. ਰਜਨੀਸ਼ ਕੁਮਾਰ, ਸੰਦੀਪ ਕੁਮਾਰ ਭਗਤ, ਨਵੀਤਾ, ਨਰਿੰਦਰ ਕੌਰ, ਸ਼ਿਖਾ, ਡਾ. ਕਲਪਨਾ, ਮਿਸ ਪੂਜਾ, ਮਧੂ, ਡਾ. ਸੀਮਾ, ਸੁਮਨ ਬਾਲਾ, ਅਸ਼ਵਨੀ ਜੱਸਲ, ਪੂਨਮ ਬੈਂਸ, ਡਾ. ਨਰਿੰਦਰ ਕੁਮਾਰ, ਨਰੇਸ਼ ਕੁਮਾਰ, ਅਸ਼ਵਨੀ ਵਾਲੀਆ, ਗੁਲਸ਼ਨ ਕੁਮਾਰ, ਜਸਵਿੰਦਰ, ਤਨਵੀ, ਰਜਿੰਦਰ ਕੁਮਾਰ ਆਦਿ ਮੌਜੂਦ ਰਹੇ।