ਜਨਮ ਦਿਹਾੜੇ ’ਤੇ ਸਜਾਏ ਧਾਰਮਿਕ ਦੀਵਾਨ
ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜੇ ’ਤੇ ਸਜਾਏ ਧਾਰਮਿਕ ਦੀਵਾਨ
Publish Date: Thu, 29 Jan 2026 07:11 PM (IST)
Updated Date: Thu, 29 Jan 2026 07:13 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਕੌਮ ਦੇ ਮਹਾਨ ਸ਼ਹੀਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅਜ਼ਮਤ ਲਈ ਆਪਣਾ ਸੀਸ ਤਲੀ ’ਤੇ ਰੱਖ ਕੇ ਆਪਾ ਕੁਰਬਾਨ ਕਰਨ ਵਾਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਗੁਰਦਵਾਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਗੋਪਾਲ ਨਗਰ ’ਚ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਘਰ ਕੀਰਤਨੀਏ ਭਾਈ ਜੈ ਦੇਵ ਸਿੰਘ ਦਮਦਮਾ ਸਾਹਿਬ ਵਾਲਿਆਂ ਵੱਲੋ ਹਰ ਜਸ ਕੀਰਤਨ ਸੰਗਤਾ ਨੂੰ ਸਰਵਣ ਕਰਵਾਇਆ ਗਿਆ। ਭਾਈ ਤਰਨਵੀਰ ਸਿੰਘ ਰੱਬੀ ਲੁਧਿਆਣਾ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ ਦੇ ਜਥਿਆਂ ਵੱਲੋਂ ਜਨਮ ਦਿਹਾੜੇ ਨਾਲ ਸਬੰਧਤ ਕੀਰਤਨ ਦੀ ਹਾਜ਼ਰੀ ਭਰੀ। ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਹਰਜਿੰਦਰ ਸਿੰਘ ਨੇ ਬਾਬਾ ਦੀਪ ਸਿੰਘ ਜੀ ਦੇ ਲਾਸਾਨੀ ਜੀਵਨ ਤੇ ਸਹਦਾਤ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ, ਹਰਪ੍ਰੀਤ ਸਿੰਘ ਨੀਟੂ, ਅਮਰਜੀਤ ਸਿੰਘ, ਚਰਨਜੀਤ ਸਿੰਘ ਸੇਠੀ, ਹਰਜਿੰਦਰ ਸਿੰਘ ਕੁੱਕੀ, ਕੁਲਦੀਪ ਸਿੰਘ, ਹਰਮਨਜੋਤ ਸਿੰਘ, ਅਮਰੀਕ ਸਿੰਘ, ਕਿਰਪਾਲ ਸਿੰਘ, ਪਵਨਦੀਪ ਸਿੰਘ, ਹਰਪ੍ਰੀਤ ਸਿੰਘ ਸੋਨੂੰ, ਹਰਸਿਮਰਤ ਸਿੰਘ, ਨਵਲਦੀਪ ਕੌਰ, ਰਜਿੰਦਰ ਕੌਰ, ਸਤਵੰਤ ਕੌਰ, ਸੁਰਜੀਤ ਕੌਰ, ਰਣਜੀਤ ਕੌਰ, ਜਸਵਿੰਦਰ ਕੌਰ, ਪ੍ਰਭਦੀਪ ਕੌਰ ਆਦਿ ਸੰਗਤਾਂ ਨੇ ਹਾਜ਼ਰੀ ਭਰੀ।