ਰਾਣਾ ਵੱਲੋਂ ਸ਼ੇਰੋਵਾਲੀਆ ਪਰਿਵਾਰ ਨਾਲ ਦੁੱਖ ਸਾਂਝਾ
ਰਾਣਾ ਵੱਲੋਂ ਸ਼ੇਰੋਵਾਲੀਆ ਪਰਿਵਾਰ ਨਾਲ ਦੁੱਖ ਸਾਂਝਾ
Publish Date: Mon, 19 Jan 2026 07:54 PM (IST)
Updated Date: Mon, 19 Jan 2026 07:57 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਭਾਰਤੀ ਜਨਤਾ ਪਾਰਟੀ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਵੱਲੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਤੇ ਖਹਿਰਾ ਫਾਰਮ ਦੇ ਮਾਲਕ ਸੰਦੀਪ ਸਿੰਘ ਖਹਿਰਾ ਸ਼ੇਰੋਵਾਲੀਆ ਦੀ ਧਰਮ ਪਤਨੀ ਰਮਨਦੀਪ ਕੌਰ ਖਹਿਰਾ ਦੇ ਬੇਵਕਤੀ ਦੇਹਾਂਤ 'ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਰਮਨਦੀਪ ਕੌਰ ਦਾ ਭਰੀ ਜਵਾਨੀ ਵਿੱਚ ਸੰਸਾਰ ਤੋਂ ਚਲੇ ਜਾਣਾ ਪਰਿਵਾਰ ਲਈ ਇੱਕ ਅਸਹਿ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਾ ਯੋਗਦਾਨ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਉਹ ਪਰਿਵਾਰ ਨਾਲ ਖੜ੍ਹੇ ਹਨ। ਇਸ ਮੌਕੇ ਹੀਰਾ ਸਿੰਘ ਸ਼ੇਰੋਵਾਲੀਆ ਅਤੇ ਸੁਖਦੀਪ ਸਿੰਘ ਸੋਨੂ ਕੰਗ ਪੀਏ ਆਦਿ ਵੀ ਮੌਜੂਦ ਸਨ।