ਪੁੱਡਾ ਮਾਰਕੀਟ ਤੇ ਨੇੜਲੇ ਇਲਾਕਿਆਂ ’ਚ ਹੋਵੇਗਾ ਬਰਸਾਤੀ ਪਾਣੀ ਦਾ ਪ੍ਰਬੰਧ
ਮਾਰਕੀਟ ਐਸੋਸੀਏਸ਼ਨ ਦੀਆਂ ਸਮੱਸਿਆਵਾਂ
Publish Date: Fri, 28 Nov 2025 07:18 PM (IST)
Updated Date: Fri, 28 Nov 2025 07:20 PM (IST)

ਮਾਰਕੀਟ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਸੁਣਨ ਪੁੱਜੇ ਮੇਅਰ, ਹਲਕਾ ਇੰਚਾਰਜ ਤੇ ਕੌਂਸਲਰ ਜਾਸ, ਜਲੰਧਰ ਗੜ੍ਹਾ ਰੋਡ ’ਤੇ ਪਿਮਸ ਹਸਪਤਾਲ ਦੇ ਸਾਹਮਣੇ ਪੁੱਡਾ ਮਾਰਕੀਟ ਤੇ ਆਸ-ਪਾਸ ਦੇ ਇਲਾਕਿਆਂ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇਗਾ। ਛੋਟੀ ਬਾਰਾਦਰੀ ’ਚ ਮਾਰਕੀਟ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਸੁਣਨ ਪੁੱਜੇ ਮੇਅਰ ਵਨੀਤ ਧੀਰ, ਹਲਕੇ ਦੇ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਤੇ ਕੌਂਸਲਰ ਮਿੰਟੂ ਜੁਨੇਜਾ ਨੇ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਕਿ ਇਲਾਕੇ ’ਚ ਪਾਣੀ ਦੀ ਨਿਕਾਸੀ ਲਈ ਲੁੜੀਂਦੇ ਕਦਮ ਉਠਾਏ ਜਾਣਗੇ। ਮੇਅਰ ਨੇ ਇਸ ਲਈ ਨਿਗਮ ਦੇ ਅਧਿਕਾਰੀਆਂ ਨੂੰ ਐਸਟੀਮੇਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁੱਡਾ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰਪਾਲ ਸਿੰਘ ਮਾਗੋ ਨੇ ਮਾਰਕੀਟ ਤੇ ਗੜ੍ਹਾ ਰੋਡ ਨਾਲ ਸਬੰਧਿਤ ਵਿਸਥਾਰ ’ਚ ਜਾਣਕਾਰੀ ਦਿੱਤੀ। ਮਾਗੋ ਨੇ ਦੱਸਿਆ ਕਿ ਮੌਨਸੂਨ ਦੌਰਾਨ ਪੂਰੇ ਇਲਾਕੇ ’ਚ ਪਾਣੀ ਭਰ ਗਿਆ ਸੀ ਤੇ ਕਈ ਸ਼ੋਅਰੂਮ ਮਾਲਕਾਂ ਨੂੰ ਇਸ ਕਾਰਨ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਹਲਕੀ ਬਰਸਾਤ ਨਾਲ ਹੀ ਗੜ੍ਹਾ ਰੋਡ ਤੇ ਮਾਰਕੀਟ ਵਿਚ ਪਾਣੀ ਭਰ ਹੋ ਜਾਂਦਾ ਹੈ। ਮੇਅਰ ਨੇ ਕਿਹਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਾਈ ਜਾਵੇਗੀ। ਇਸ ਦਾ ਐਸਟੀਮੇਟ ਤਿਆਰ ਕਰਵਾ ਕੇ ਟੈਂਡਰ ਲਾਇਆ ਜਾਵੇਗਾ। ਇਸ ਦੌਰਾਨ ਕਾਰੋਬਾਰੀਆਂ ਨੇ ਮਾਰਕੀਟ ’ਚ ਸਟ੍ਰੀਟ ਲਾਈਟਾਂ ਦੀ ਕਮੀ ਦਾ ਮੁੱਦਾ ਵੀ ਉਠਾਇਆ ਤੇ ਕਿਹਾ ਕਿ ਰਾਤ ਨੂੰ ਲਾਈਟਾਂ ਦੀ ਕਮੀ ਕਾਰਨ ਕੰਮ ਪ੍ਰਭਾਵਿਤ ਹੁੰਦਾ ਹੈ। ਮੇਨ ਰੋਡ ’ਤੇ ਲਾਈਟਾਂ ਨਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਰਹਿੰਦੀ ਹੈ ਤੇ ਇਕ ਸੜਕ ਤੇ ਲਾਈਟਾਂ ਨਹੀਂ ਹਨ। ਰਾਤ ਨੂੰ ਚੋਰੀ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਸੈਂਕੜੇ ਦੀ ਗਿਣਤੀ ’ਚ ਦਫਤਰ ਅਤੇ ਸ਼ੋਅਰੂਮ ਹਨ ਜਿੱਥੇ ਬਹੁਤ ਸਾਰੀਆਂ ਲੜਕੀਆਂ ਕੰਮ ਕਰਦੀਆਂ ਹਨ। ਦੇਰ ਰਾਤ ਛੁੱਟੀ ਦੇ ਬਾਅਦ ਉਨ੍ਹਾਂ ਨੂੰ ਹਨੇਰੇ ’ਚ ਜਾਣਾ ਪੈਂਦਾ ਹੈ। ਇਸ ਮੌਕੇ ਪਰਨੀਤ ਸਿੰਘ, ਸਾਹਿਲ ਸੇਠੀ, ਬਲਜੀਤ ਪੋਪੀ, ਰਾਜੇਸ਼ ਅਗਰਵਾਲ, ਰਾਜੂ ਸਭਰਵਾਲ ਅਤੇ ਮਾਰਕੀਟ ਦੇ ਹੋਰ ਲੋਕ ਮੌਜੂਦ ਸਨ। --- ਵੈਂਡਿੰਗ ਜ਼ੋਨ ਦਾ ਵੀ ਕੀਤਾ ਵਿਰੋਧ ਪਿਮਸ ਹਸਪਤਾਲ ਦੇ ਸਾਹਮਣੇ ਪੁੱਡਾ ਮਾਰਕੀਟ ’ਚ ਰੇਹੜੀਆਂ ਲਈ ਵੈਂਡਿੰਗ ਜ਼ੋਨ ਬਣਾਉਣ ਦਾ ਵੀ ਕਾਰੋਬਾਰੀਆਂ ਨੇ ਵਿਰੋਧ ਕੀਤਾ ਹੈ। ਮਨਜਿੰਦਰਪਾਲ ਸਿੰਘ ਮਾਗੋ ਨੇ ਕਿਹਾ ਕਿ ਨਗਰ ਨਿਗਮ ਨੇ ਇੱਥੇ ਵੈਂਡਰ ਜ਼ੋਨ ਬਣਾਇਆ ਹੈ, ਜਦਕਿ ਇੱਥੇ ਵੱਡੇ ਸ਼ੋਅਰੂਮ ਹਨ। ਇਮੀਗ੍ਰੇਸ਼ਨ ਸਮੇਤ ਕਈ ਕਾਰੋਬਾਰਾਂ ਨਾਲ ਜੁੜੇ ਦਫਤਰ ਹਨ। ਇਸ ਤਰ੍ਹਾਂ, ਵੈਂਡਿੰਗ ਜ਼ੋਨ ਇੱਥੇ ਸਮੱਸਿਆ ਪੈਦਾ ਕਰੇਗਾ। ਪੁੱਡਾ ਦੀ ਮਾਰਕੀਟ ’ਚ ਕਿਤੇ ਵੀ ਵੈਂਡਿੰਗ ਜ਼ੋਨ ਦਾ ਜ਼ਿਕਰ ਨਹੀਂ ਹੈ। ਰੇਹੜੀਆਂ ਕਾਰਨ ਕਾਰੋਬਾਰ ਪ੍ਰਭਾਵਿਤ ਹੋਵੇਗਾ, ਇਸ ਲਈ ਇਸ ਨੂੰ ਫੌਰੀ ਬੰਦ ਕਰਵਾਇਆ ਜਾਵੇ।