ਟਰਾਂਸਪੋਰਟ ਮੰਤਰੀ ਵੱਲੋਂ ਧਮਕੀ ਭਰੇ ਬਿਆਨ ਦੀ ਨਿਖੇਧੀ
ਟਰਾਂਸਪੋਰਟ ਮੰਤਰੀ ਵੱਲੋਂ ਦਿੱਤੇ ਧਮਕੀ ਭਰੇ ਬਿਆਨ ਦੀ ਪੰਜਾਬ
Publish Date: Tue, 18 Nov 2025 09:15 PM (IST)
Updated Date: Tue, 18 Nov 2025 09:16 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਦਿਨੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਮੋਹਾਲੀ ਵਿਖੇ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਵਰਤੀ ਗਈ ਧਮਕੀ ਭਰੀ ਭਾਸ਼ਾ ਦੀ ਪੰਜਾਬ ਰੋਡਵੇਜ ਐੱਸਸੀਬੀਸੀ ਇਮਪਲਾਈਜ ਯੂਨੀਅਨ ਨੇ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਸੂਬਾ ਚੇਅਰਮੈਨ ਸਲਵਿੰਦਰ ਕੁਮਾਰ ਸੂਬਾ ਪ੍ਰਧਾਨ ਬਲਜੀਤ ਸਿੰਘ, ਅਮਰਜੀਤ ਸਿੰਘ, ਕਸ਼ਮੀਰ ਸਿੰਘ, ਧਰਮਪਾਲ ,ਜੰਗ ਬਹਾਦਰ, ਸੁਰਿੰਦਰ ਸਿੰਘ ਬੈਂਸ, ਬਲਵਿੰਦਰ ਕੁਮਾਰ, ਗੁਰਨਾਮ ਸਿੰਘ, ਜਗਦੀਸ਼ ਸਿੰਘ, ਮਨਜੀਤ ਸਿੰਘ, ਸੰਜੀਵ ਕੁਮਾਰ, ਤਰਸੇਮ ਸਿੰਘ, ਮੁਕੰਦ ਸਿੰਘ, ਸੁਖਪਾਲ ਸਿੰਘ ਨੇ ਮੀਟਿੰਗ ਕਰਨ ਬਾਅਦ ਸਾਂਝੇ ਬਿਆਨ ’ਚ ਆਖਿਆ ਕਿ ਟਰਾਂਸਪੋਰਟ ਮੰਤਰੀ ਵੱਲੋਂ ਮੋਹਾਲੀ ਵਿਖੇ ਦਿੱਤਾ ਗਿਆ ਬਿਆਨ ਗੈਰ-ਜ਼ਿੰਮੇਵਾਰਾਨਾ ਹੈ ਤੇ ਗੈਰ ਵਿਧਾਨਕ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਕਿੱਲੋਮੀਟਰ ਸਕੀਮ ਦੀਆਂ ਬੱਸਾਂ ਪਾ ਕੇ ਮਹਿਕਮੇ ਦਾ ਭੋਗ ਪਾਉਣਾ ਚਾਹੁੰਦੀ ਹੈ ਤੇ ਟਰਾਂਸਪੋਰਟ ਮੰਤਰੀ ਮੋਹਰੀ ਰੋਲ ਨਿਭਾਅ ਰਹੇ ਹਨ। ਜੇ ਮੰਤਰੀ ਧਮਕੀ ਭਰੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ ਤਾਂ ਉਹ ਕਿੱਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਦੀ ਹਿੰਮਤ ਕਰਨ। ਸਮੁੱਚੀਆਂ ਜੱਥੇਬੰਦੀਆਂ ਅਜਿਹਾ ਕਰਨ ਦੀ ਕਦੀ ਵੀ ਆਗਿਆ ਨਹੀਂ ਦੇਣਗੀਆਂ।