ਜਲੰਧਰ 'ਚ ਅਗਰਵਾਲ ਸਮਾਜ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰ ਮਿੱਤਲ ਦਾ ਦੇਹਾਂਤ
ਅਗਰਵਾਲ ਸਮਾਜ ਦੇ ਸੀਨੀਅਰ ਮੈਂਬਰ ਤੇ ਪੰਜਾਬ ਸਟੇਟ ਪਾਵਰਕਾਮ ਲਿਮਟਿਡ ਦੇ ਸੇਵਾਮੁਕਤ ਸੁਪਰਡੈਂਟ ਐੱਸਕੇ ਮਿੱਤਲ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ।
Publish Date: Mon, 20 Dec 2021 01:00 PM (IST)
Updated Date: Mon, 20 Dec 2021 05:30 PM (IST)
ਜਲੰਧਰ, ਜੇਐੱਨਐੱਨ : ਅਗਰਵਾਲ ਸਮਾਜ ਦੇ ਸੀਨੀਅਰ ਮੈਂਬਰ ਤੇ ਪੰਜਾਬ ਸਟੇਟ ਪਾਵਰਕਾਮ ਲਿਮਟਿਡ ਦੇ ਸੇਵਾਮੁਕਤ ਸੁਪਰਡੈਂਟ ਐੱਸਕੇ ਮਿੱਤਲ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਮਿਲਦੇ ਹੀ ਅਗਰਵਾਲ ਭਾਈਚਾਰੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਮਰਹੂਮ ਮਿੱਤਲ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਬਾਅਦ ਦੁਪਹਿਰ 3.30 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਜ਼ਿੰਦਗੀ ਦੇ ਅੰਤਿਮ ਪੜ੍ਹਾਅ ਵਿਚ ਸਮਾਜ ਸੇਵਾ ਨਾਲ ਜੁੜੇ ਰਹੇ
80 ਸਾਲਾ ਮਿੱਤਲ ਨੇ ਜ਼ਿੰਦਗੀ ਦੇ ਅੰਤਿਮ ਪੜ੍ਹਾਅ ਵਿਚ ਵੀ ਸਮਾਜ ਸੇਵਾ ਦੇ ਕਾਰਜ ਜਾਰੀ ਰੱਖੇ। ਵੱਖ-ਵੱਖ ਧਾਰਮਿਮਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਐੱਸ ਕੇ ਮਿੱਤਲ ਨੇ ਆਪਣੇ ਸੰਪਰਕ ਵਿਚ ਆਉਣ ਵਾਲੇ ਹਰ ਜ਼ਰੂਰਤਮੰਦ ਇਨਸਾਨ ਦੀ ਮਦਦ ਕੀਤੀ। ਵਿਭਾਗ ਵਿਚ ਸੇਵਾਵਾਂ ਦਿੰਦੇ ਹੋਏ ਸਰਕਾਰ ਦੀਆਂ ਯੋਜਨਾਵਾਂ ਨੂੰ ਗਰੀਬਾਂ ਤਕ ਪਹੁੰਚਾਉਣ ਲਈ ਐੱਸਕੇ ਮਿੱਤਲ ਨਿਰੰਤਰ ਕੋਸ਼ਿਸ਼ਾਂ ਕਰਦੇ ਰਹਿੰਦੇ ਸੀ।