ਪੰਜਾਬ ਜੂਨੀਅਰ ਤੇ ਸਬ ਜੂਨੀਅਰ ਲੜਕੀਆਂ ਦੀਆਂ ਹਾਕੀ ਟੀਮਾਂ ਦੇ ਚੋਣ ਟ੍ਰਾਇਲ ਕੱਲ੍ਹ
ਪੰਜਾਬ ਜੂਨੀਅਰ ਤੇ ਸਬ ਜੂਨੀਅਰ ਲੜਕੀਆਂ ਦੀਆਂ ਹਾਕੀ ਟੀਮਾਂ ਦੇ ਚੋਣ ਟਰਾਇਲ 15 ਦਸੰਬਰ ਨੂੰ
Publish Date: Sat, 13 Dec 2025 06:00 PM (IST)
Updated Date: Sat, 13 Dec 2025 06:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਾਕੀ ਇੰਡੀਆ ਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਵੱਲੋਂ ਹਰਿਆਣਾ ਦੇ ਸ਼ਹਿਰ ਨਰਵਾਣਾ ’ਚ ਕਰਵਾਈ ਜਾਣ ਵਾਲੀ ਉਤਰੀ ਖੇਤਰ ਅਸ਼ਮਿਤਾ ਸਬ ਜੂਨੀਅਰ ਮਹਿਲਾ ਹਾਕੀ ਲੀਗ, ਜੋ ਕਿ 20 ਤੋਂ 24 ਦਸੰਬਰ ਤੱਕ ਤੇ ਉਤਰੀ ਖੇਤਰ ਅਸ਼ਮਿਤਾ ਜੂਨੀਅਰ ਮਹਿਲਾ ਹਾਕੀ ਲੀਗ, ਜੋ ਕਿ 27 ਦਸੰਬਰ ਤੋਂ 31 ਦਸੰਬਰ ’ਚ ਭਾਗ ਲੈਣ ਵਾਲੀਆਂ ਪੰਜਾਬ ਸਬ ਜੂਨੀਅਰ ਤੇ ਜੂਨੀਅਰ ਮਹਿਲਾ ਹਾਕੀ ਟੀਮਾਂ ਦੀ ਚੋਣ ਟ੍ਰਾਇਲ 15 ਦਸੰਬਰ 2025 ਨੂੰ ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਸਵੇਰੇ 9 ਵਜੇ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਸਬ ਜੂਨੀਅਰ ਵਰਗ ਦੇ ਟ੍ਰਾਇਲਾਂ ’ਚ 1-1-2009 ਤੋਂ ਬਾਅਦ ਜਨਮੀਆਂ ਖਿਡਾਰਨਾਂ ਤੇ ਜੂਨੀਅਰ ਵਰਗ ’ਚ 1-1-2006 ਤੋਂ ਬਾਅਦ ਜਨਮੀਆਂ ਖਿਡਾਰਨਾਂ ਭਾਗ ਲੈ ਸਕਦੀਆਂ ਹਨ। ਚੋਣ ਟ੍ਰਾਇਲਾਂ ’ਚ ਭਾਗ ਲੈਣ ਵਾਲੀਆਂ ਖਿਡਾਰਨਾਂ ਟ੍ਰਾਇਲਾ ਸਮੇਂ ਆਪਣੇ ਅਸਲ ਆਧਾਰ ਕਾਰਡ ਨਾਲ ਲੈ ਕੇ ਆਉਣ, ਬਿਨਾਂ ਆਧਾਰ ਕਾਰਡ ਕਿਸੇ ਵੀ ਖਿਡਾਰਨ ਨੂੰ ਚੋਣ ਟ੍ਰਾਇਲਾਂ ’ਚ ਭਾਗ ਨਹੀਂ ਲੈਣ ਦਿੱਤਾ ਜਾਵੇਗਾ।