ਜ਼ਿਲ੍ਹੇ ਦੇ ਨੌਂ ਹਲਕਿਆਂ 'ਚ ਕਿਸਮਤ ਅਜਮਾ ਰਹੇ ਕੁਲ 94 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਅੱਜ ਪਤਾ ਚੱਲ ਰਿਹਾ ਹੈ. ਗਿਣਤੀ ਦਾ ਕੰਮ ਨਿਰਵਿਘਨ, ਪਾਰਦਰਸ਼ੀ ਤੇ ਸ਼ਾਂਤੀਪੂਰਨ ਕਰਵਾਉਣ ਨੂੰ ਲੈ ਕੇ ਚੋਣ ਕਮਿਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਆਪਕ ਪੱਧਰ 'ਤੇ ਤਿਆਰੀਆਂ ਕੀਤੀਆਂ ਹਨ।

ਪੰਜਾਬੀ ਜਾਗਰਣ ਟੀਮ, ਜਲੰਧਰ : Jalandhar Election Result 2022। ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਨੇ ਪੰਜ ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ ਜਦੋਂਕਿ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ ਜਿੱਤੀਆਂ ਹਨ। ਫਿਲੌਰ ਹਲਕੇ ਤੋਂ ਕਾਂਗਰਸ ਦੇ ਵਿਕਰਮਜੀਤ ਸਿੰਘ ਚੌਧਰੀ, ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਇੰਦਰਜੀਤ ਕੌਰ ਮਾਨ, ਸ਼ਾਹਕੋਟ ਤੋਂ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ, ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗੂਰਾਲ, ਜਲੰਧਰ ਸੈਂਟਰਲ ਹਲਕੇ ਤੋਂ ਆਪ ਦੇ ਰਮਨ ਅਰੋੜਾ, ਜਲੰਧਰ ਨਾਰਥ ਤੋਂ ਕਾਂਗਰਸ ਦੇ ਅਵਤਾਰ ਸਿੰਘ ਜੂਨੀਅਰ ਹੈਨਰੀ, ਜਲੰਧਰ ਕੈਂਟ ਤੋਂ ਕਾਂਗਰਸ ਦੇ ਪਰਗਟ ਸਿੰਘ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਹਨ ਜਦੋਂਕਿ ਆਦਮਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਨੇ ਅਕਾਲੀ ਦਲ ਬਾਦਲ ਦੇ ਪਵਨ ਕੁਮਾਰ ਟੀਨੂੰ ਦਾ ਤੀਜੀ ਵਾਰ ਵਿਧਾਇਕ ਬਣਨ ਦਾ ਸੁਪਨਾ ਪੂਰਾ ਨਹੀਂ ਹੋਣ ਦਿੱਤਾ। ਅਕਾਲੀ, ਬਸਪਾ ਗੱਠਜੋੜ ਅਤੇ ਐੱਨਡੀਏ ਗੱਠਜੋੜ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
LIVE UPDATE....
2.56 PM: ਆਦਮਪੁਰ ਹਲਕੇ ਤੋਂ ਕਾਂਗਰਸ ਦੇ ਸੁਖਵਿੰਦਰ ਸਿੰਘ ਕੋਟਲੀ ਜਿੱਤ ਗਏ ਹਨ। ਦੂਜੇ ਸਥਾਨ ਉੱਤੇ ਆਪ ਦੇ ਜੀਤ ਲਾਲ ਭੱਟੀ ਰਹੇ ਜਦੋਂਕਿ ਦੋ ਵਾਰ ਵਿਧਾਇਕ ਰਹੇ ਅਕਾਲੀ ਦਲ ਬਾਦਲ ਦੇ ਪਵਨ ਕੁਮਾਰ ਟੀਨੂੰ ਤੀਜੇ ਸਥਾਨ ਤੇ ਰਹੇ।
2.50 PM : ਨਕੋਦਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਇੰਦਰਜੀਤ ਕੌਰ ਮਾਨ 40211 ਵੋਟਾਂ ਲੈ ਕੇ ਰਹੀ ਪਹਿਲੇ ਸਥਾਨ ਉੱਤੇ।
2.32 PM : ਜਲੰਧਰ ਕੈਂਟ ਤੋਂ ਕਾਂਗਰਸੀ ਉਮੀਦਵਾਰ ਪਰਗਟ ਸਿੰਘ 38893 ਵੋਟਾਂ ਲੈ ਕੇ ਜੇਤੂ ਰਹੇ। ਉਨ੍ਹਾਂ ਨੇ ਸਖਤ ਮੁਕਾਬਲੇ ਵਿਚ ਆਪ ਦੇ ਸੁਰਿੰਦਰ ਸਿੰਘ ਸੋਢੀ ਨੂੰ ਹਰਾਇਆ।
2.22 PM: ਪਰਗਟ ਸਿੰਘ ਪੰਜ ਹਜ਼ਾਰ ਤੋਂ ਵੱਧ ਵੋਟਾਂ ਨਾਲ ਜੇਤੂ
1.25 PM : ਹਲਕਾ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਜੇਤੂ
1.40 PM: ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗੂਰਾਲ ਵੀ ਜਿੱਤੇ
1.12 PM :ਵਿਧਾਨ ਸਭਾ ਹਲਕਾ ਕਰਤਾਰਪੁਰ
16ਵਾ ਗੇੜ
ਆਪ ਬਲਕਾਰ ਸਿੰਘ 40572
ਅਕਾਲੀ ਬਸਪਾ ਬਲਵਿੰਦਰ ਕੁਮਾਰ
33073
ਕਾਂਗਰਸ ਚੋਧਰੀ ਸੁਰਿੰਦਰ ਸਿੰਘ 36561
1.01PM: ਜਲੰਧਰ ਸੈਂਟਰਲ ਹਲਕੇ ਤੋਂ 13ਵੇਂ ਗੇੜ ਦੀ ਗਿਣਤੀ ਦੌਰਾਨ ਆਪ ਦੇ ਰਮਨ ਅਰੋੜਾ ਬੇਰੀ ਤੋਂ ਅੱਗੇ ਨਿਕਲੇ।
12.51 PM: ਆਦਮਪੁਰ ਹਲਕੇ ਤੋਂ 9ਵੇਂ ਗੇੜ ਦੀ ਗਿਣਤੀ ਦੌਰਾਨ ਕਾਂਗਰਸ ਦੇ ਸੁਖਵਿੰਦਰ ਕੋਟਲੀ 22714 ਵੋਟਾਂ ਲੈ ਕੇ ਪਹਿਲੇ, ਪਵਨ ਕੁਮਾਰ ਟੀਨੂੰ 21891 ਵੋਟਾਂ ਨਾਲ ਦੂਜੇ ਅਤੇ ਆਮ ਆਦਮੀ ਪਾਰਟੀ ਦੇ ਜੀਤ ਲਾਲ ਭੱਟੀ 17206 ਵੋਟਾਂ ਨਾਲ ਤੀਜੇ ਸਥਾਨ ਉੱਤੇ ਹਨ।
12.50 PM : ਨਕੋਦਰ ਹਲਕੇ ਤੋਂ 10ਵੇਂ ਗੇੜ ਦੀ ਗਿਣਤੀ ਦੌਰਾਨ ਆਪ ਦੀ ਇੰਦਰਜੀਤ ਮਾਨ 23897 ਵੋਟਾਂ ਲੈ ਕੇ ਅੱਗੇ ਚੱਲ ਰਹੇ ਹਨ ਜਦੋਂਕਿ ਅਕਾਲੀ ਦਲ ਬਾਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ 22683 ਵੋਟਾਂ ਨਾਲ ਦੂਜੇ ਸਥਾਨ ਅਤੇ ਕਾਂਗਰਸ ਦੇ ਨਵਜੋਤ ਦਹੀਆ 20290 ਵੋਟਾਂ ਨਾਲ ਤੀਜੇ ਸਥਾਨ ਉੱਤੇ ਚੱਲ ਰਹੇ ਹਨ।
12.9 PM : ਵਿਧਾਨ ਸਭਾ ਹਲਕਾ ਕਰਤਾਰਪੁਰ
14 ਵਾ ਗੇੜ
ਆਪ ਬਲਕਾਰ ਸਿੰਘ 36405
ਅਕਾਲੀ ਬਸਪਾ ਬਲਵਿੰਦਰ ਕੁਮਾਰ
28369
ਕਾਂਗਰਸ ਚੋਧਰੀ ਸੁਰਿੰਦਰ ਸਿੰਘ 31660
12.46 PM ਜਲੰਧਰ ਨਾਰਥ ਹਲਕੇ ਤੋਂ 7ਵੇਂ ਗੇੜ ਦੌਰਾਨ ਕਾਂਗਰਸ ਦੇ ਅਵਤਾਰ ਸਿੰਘ ਜੂਨੀਅਰ 23718 ਵੋਟਾਂ ਲੈ ਕੇ 4198 ਵੋਟਾਂ ਨਾਲ ਨੇੜਲੇ ਵਿਰੋਧੀ ਭਾਜਪਾ ਦੇ ਕੇਡੀ ਭੰਡਾਰੀ ਨਾਲੋਂ ਅੱਗੇ ਚੱਲ ਰਹੇ ਹਨ। ਭੰਡਾਰੀ ਨੂੰ 19520 ਵੋਟਾਂ ਨਾਲ ਦੂਜੇ ਨੰਬਰ ਉੱਤੇ ਹਨ ਜਦੋਂਕਿ ਆਪ ਦੇ ਦਿਨੇਸ਼ ਢੱਲ 15357 ਵੋਟਾਂ ਨਾਲ ਤੀਜੇ ਨੰਬਰ ਉੱਤੇ ਹਨ।
12:36 PM: ਜਲੰਧਰ ਕੈਂਟ ਹਲਕੇ ਵਿਚ 10ਵੇਂ ਗੇੜ ਦੀ ਗਿਣਤੀ ਦੌਰਾਨ ਆਪ ਦੇ ਸੁਰਿੰਦਰ ਸਿੰਘ ਸੋਢੀ 483 ਵੋਟਾਂ ਨਾਲ ਕਾਂਗਰਸ ਦੇ ਪਰਗਟ ਸਿੰਘ ਤੋਂ ਅੱਗੇ ਚੱਲ ਰਹੇ ਹਨ।
12:36 PM: ਜਲੰਧਰ ਸੈਂਟਰਲ ਹਲਕੇ ਤੋਂ 11ਵੇਂ ਗੇੜ ਦੀ ਗਿਣਤੀ ਦੌਰਾਨ ਕਾਂਗਰਸ ਦੇ ਰਾਜਿੰਦਰ ਬੇਰੀ 1288 ਵੋਟਾਂ ਨਾਲ ਆਪ ਦੇ ਰਮਨ ਅਰੋੜਾ ਨਾਲੋਂ ਅੱਗੇ ਚੱਲ ਰਹੇ ਹਨ ਜਦੋਂਕਿ ਭਾਜਪਾ ਦੇ ਮਨੋਰੰਜਨ ਕਾਲੀਆ ਤੀਜੇ ਸਥਾਨ ਉੱਤੇ ਹਨ।
12.28 AM : ਜਲੰਧਰ ਵੈਸਟ ਹਲਕੇ ਤੋਂ ਸੱਤਵੇਂ ਗੇੜ ਦੀ ਗਿਣਤੀ ਦੌਰਾਨ ਭਾਜਪਾ ਦੇ ਮੋਹਿੰਦਰ ਭਗਤ 913 ਵੋਟਾਂ ਨਾਲ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ ਤੋਂ ਪੱਛੜ ਗਏ ਹਨ ਜਦੋਂਕਿ ਆਮ ਆਦਮੀ ਪਾਰਟੀ ਦੇ ਸ਼ੀਤਲ ਅੰਗੂਰਾਲ ਤੀਜੇ ਸਥਾਨ ਉੱਤੇ ਚੱਲ ਰਹੇ ਹਨ।
12.16 AM : ਜਲੰਧਰ ਸੈਂਟਰਲ ਹਲਕੇ ਤੋਂ 10ਵੇਂ ਗੇੜ ਦੀ ਗਿਣਤੀ ਦੌਰਾਨ ਕਾਂਗਰਸ ਦੇ ਰਾਜਿੰਦਰ ਬੇਰੀ 797 ਵੋਟਾਂ ਨਾਲ ਆਪ ਦੇ ਰਮਨ ਅਰੋੜਾ ਨਾਲੋਂ ਅੱਗੇ ਹਨ ਜਦੋਂਕਿ ਮਨੋਰੰਜਨ ਕਾਲੀਆ ਤੀਜੇ ਸਥਾਨ ਉੱਤੇ ਹਨ।
12.16 AM ਨਕੋਦਰ ਹਲਕੇ ਤੋਂ 8ਵੇਂ ਗੇੜ ਦੀ ਗਿਣਤੀ ਦੌਰਾਨ ਆਪ ਦੀ ਇੰਦਰਜੀਤ ਕੌਰ ਮਾਨ 658 ਵੋਟਾਂ ਨਾਲ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਨਾਲੋਂ ਅੱਗੇ ਚੱਲ ਰਹੇ ਹਨ ਜਦੋਂਕਿ ਕਾਂਗਰਸ ਦੇ ਨਵਜੋਤ ਦਹੀਆ ਤੀਜੇ ਸਥਾਨ ਉੱਤੇ ਹਨ।
12.02 AM : ਕਰਤਾਰਪੁਰ ਹਲਕੇ ਤੋਂ 12ਵੇਂ ਗੇੜ ਦੀ ਗਿਣਤੀ ਦੌਰਾਨ ਆਪ ਦੇ ਬਲਕਾਰ ਸਿੰਘ 3795 ਵੋਟਾਂ ਨਾਲ ਕਾਂਗਰਸ ਦੇ ਸੁਰਿੰਦਰ ਚੌਧਰੀ ਨਾਲੋਂ ਅੱਗੇ ਚੱਲ ਰਹੇ ਹਨ ਜਦੋਂਕਿ ਬਸਪਾ ਦੇ ਬਲਵਿੰਦਰ ਕੁਮਾਰ ਤੀਜੇ ਸਥਾਨ ਉੱਤੇ ਹਨ।
11.59 AM : ਨਕੋਦਰ ਹਲਕੇ ਤੋਂ ਸੱਤਵੇਂ ਗੇੜ ਦੀ ਗਿਣਤੀ ਦੌਰਾਨ ਆਪ ਦੀ ਇੰਦਰਜੀਤ ਕੌਰ ਮਾਨ 354 ਵੋਟਾਂ ਨਾਲ ਅਕਾਲੀ ਦਲ ਬਾਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਪਛਾੜ ਕੇ ਅੱਗੇ ਹੋ ਗਏ ਹਨ।
11.57 AM : ਸ਼ਾਹਕੋਟ ਹਲਕੇ ਤੋਂ ਸੱਤਵੇਂ ਗੇੜ ਦੀ ਗਿਣਤੀ ਦੌਰਾਨ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਕਾਲੀ ਦਲ ਬਾਦਲ ਦੇ ਬਚਿੱਤਰ ਸਿੰਘ ਕੋਹਾੜ ਨਾਲੋਂ 5696 ਵੋਟਾਂ ਨਾਲ ਅੱਗੇ ਚੱਲ ਰਹੇ ਹਨ ।
11.54 AM : ਫਿਲੌਰ ਹਲਕੇ ਤੋਂ 7ਵੇਂ ਗੇੜ ਦੌਰਾਨ ਕਾਂਗਰਸ ਦੇ ਵਿਕਰਮਜੀਤ ਸਿੰਘ 18714 ਵੋਟਾਂ ਲੈ ਕੇ ਆਪ ਦੇ ਪ੍ਰੇਮ ਕੁਮਾਰ ਤੋਂ 4540 ਵੋਟਾਂ ਨਾਲ ਅੱਗੇ ਚੱਲ ਰਹੇ ਹਨ ।
11.48 AM : ਜਲੰਧਰ ਕੈਂਟ ਹਲਕੇ ਵਿਚ 8ਵੇਂ ਗੇੜ ਦੌਰਾਨ ਆਪ ਦੇ ਸੁਰਿੰਦਰ ਸਿੰਘ ਸੋਢੀ ਕਾਂਗਰਸ ਦੇ ਪਰਗਟ ਸਿੰਘ ਤੋਂ 2090 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
11.46 AM : ਜਲੰਧਰ ਸੈਂਟਰਲ ਹਲਕੇ ਚ 8ਵੇਂ ਗੇੜ ਦੀ ਗਿਣਤੀ ਦੌਰਾਣ ਮਨੋਰੰਜਨ ਕਾਲੀਆ ਤੀਸਰੇ ਨੰ ਤੇ ਪੁਜੇ ਕਾਂਗਰਸ ਦੇ ਰਾਜਿੰਦਰ ਬੇਰੀ 19016 ਵੋਟਾਂ ਨਾਲ ਪਹਿਲੇ ਨੰਬਰ ਤੇ ਚੱਲ ਰਹੇ ਹਨ ਆਪ ਦੇ ਰਮਨ ਅਰੋੜਾ 18753 ਵੋਟਾਂ ਨਾਲ ਚਲ ਰਹੇ ਹਨ
11.35 AM : ਕਰਤਾਰਪੁਰ ਤੋਂ ਸੱਤਵੇਂ ਗੇੜ ਦੀ ਗਿਣਤੀ ਦੌਰਾਨ ਆਪ ਦੇ ਬਲਕਾਰ ਸਿੰਘ 2450 ਵੋਟਾਂ ਨਾਲ ਕਾਂਗਰਸ ਦੇ ਸੁਰਿੰਦਰ ਚੌਧਰੀ ਨਾਲੋਂ ਅੱਗੇ ਚੱਲ ਰਹੇ ਹਨ ਜਦੋਂਕਿ ਬਸਪਾ ਦੇ ਬਲਵਿੰਦਰ ਕੁਮਾਰ ਤੀਜੇ ਸਥਾਨ 'ਤੇ
11.20 AM : ਹੁਣ ਤਕ 5 ਗੇੜ ਦੇ ਰੁਝਾਨ
11.19 AM : ਜਲੰਧਰ ਕੈਂਟ ਹਲਕੇ ਵਿਚ ਪੰਜਵੇਂ ਗੇੜ ਦੀ ਗਿਣਤੀ ਦੌਰਾਨ ਆਪ ਦੇ ਸੁਰਿੰਦਰ ਸਿੰਘ ਸੋਢੀ 2285 ਵੋਟਾਂ ਨਾਲ ਕਾਂਗਰਸ ਦੇ ਪਰਗਟ ਸਿੰਘ ਤੋਂ ਅੱਗੇ ਚੱਲ ਰਹੇ ਹਨ।
11:12 AM: ਹੁਣ ਤਕ ਆਏ ਰੁਝਾਨ ਮੁਤਾਬਕ ਜ਼ਿਲ੍ਹੇ ਦੇ 9 ਹਲਕਿਆਂ ਵਿਚ ਆਈ ਗਿਣਤੀ ਮੁਤਾਬਕ
ਅਕਾਲੀ ਦਲ ਬਾਦਲ 2
ਭਾਰਤੀ ਜਨਤਾ ਪਾਰਟੀ 2
ਆਮ ਆਦਮੀ ਪਾਰਟੀ 1
ਕਾਂਗਰਸ 3
ਬਸਪਾ 1
11:08 AM: ਆਦਮਪੁਰ ਹਲਕੇ ਤੋਂ ਤੀਜੇ ਗੇੜ ਦੀ ਗਿਣਤੀ ਦੌਰਾਨ ਅਕਾਲੀ ਦਲ ਬਾਦਲ ਦੇ ਪਵਨ ਟੀਨੂੰ ਅੱਗੇ ਚੱਲ ਰਹੇ ਹਨ।
10:53 AM: ਫਿਲੌਰ ਹਲਕੇ ਤੋਂ ਦੂਜੇ ਗੇੜ ਦੀ ਗਿਣਤੀ ਦੌਰਾਨ ਕਾਂਗਰਸ 5268 ਵੋਟਾਂ ਲੈ ਕੇ ਦੂਜੇ ਨੰਬਰ ਉੱਤੇ ਹੈ ਜਦੋਂਕਿ ਆਪ 4202 ਵੋਟਾਂ ਨਾਲ ਦੂਜੇ ਨੰਬਰ ਉੱਤੇ ਹੈ।
10:49 AM: ਵੈਸਟ ਹਲਕੇ ਤੋਂ ਤੀਜੇ ਗੇੜ ਦੀ ਗਿਣਤੀ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਮੋਹਿੰਦਰ ਭਗਤ 9589 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦੋਂਕਿ ਸੁਸ਼ੀਲ ਕੁਮਾਰ ਰਿੰਕੂ 8921 ਵੋਟਾਂ ਨਾਲ ਦੂਜੇ ਨੰਬਰ ਉੱਤੇ ਹਨ।
10:39 AM: ਨਕੋਦਰ ਹਲਕੇ ਵਿਚ ਤੀਜੇ ਗੇੜ ਦੀ ਗਿਣਤੀ ਦੌਰਾਨ ਵੀ ਅਕਾਲੀ ਦਲ ਬਾਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਅੱਗੇ ਚੱਲ ਰਹੇ ਹਨ।
10:36 AM: ਸੈਂਟਰਲ ਹਲਕੇ ਤੋਂ ਭਾਜਪਾ ਦੇ ਮਨੋਰੰਜਨ ਕਾਲੀਆ ਤੀਜੇ ਗੇੜ ਵਿਚ ਅੱਗੇ ਚੱਲ ਰਹੇ ਹਨ।
10.21 AM : ਸੈਂਟਰਲ ਹਲਕੇ ਤੋਂ ਤੀਜੇ ਗੇੜ ਦੀ ਗਿਣਤੀ ਵਿਚ ਭਾਰਤੀ ਜਨਤਾ ਪਾਰਟੀ ਦੇ ਮਨੋਰੰਜਨ ਕਾਲੀਆ 8416 ਵੋਟਾਂ ਲੈ ਕੇ ਅੱਗੇ ਚੱਲ ਰਹੇ ਹਨ। ਆਪ ਦੇ ਰਮਨ ਅਰੋੜਾ 7217 ਵੋਟਾਂ ਲੈ ਕੇ ਦੂਜੇ ਨੰਬਰ ਉੱਤੇ ਚੱਲ ਰਹੇ ਹਨ।
10.18 AM : ਜਲੰਧਰ ਕੈਂਟ ਹਲਕੇ ਵਿਚ ਚੌਥੇ ਰਾਊਂਡ ਦੀ ਗਿਣਤੀ ਮੁਕੰਮਲ, ਆਪ ਉਮੀਦਵਾਰ ਸੁਰਿੰਦਰ ਸਿੰਘ ਸੋਢੀ 10080 ਵੋਟਾਂ ਲੈ ਕੇ ਅੱਗੇ ਚੱਲ ਰਹੇ ਹਨ ਜਦੋਂਕਿ ਪਰਗਟ ਸਿੰਘ 8437 ਵੋਟਾਂ ਨਾਲ ਦੂਜੇ ਨੰਬਰ ਉੱਤੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਸਰਬਜੀਤ ਸਿੰਘ ਮੱਕੜ 7300 ਵੋਟਾਂ ਨਾਲ ਤੀਜੇ ਸਥਾਨ ਉੱਤੇ ਹਨ।
10.08 AM :ਨਕੋਦਰ ਹਲਕੇ ਵਿਚ ਦੂਜੇ ਰਾਊਂਡ ਵਿਚ ਅਕਾਲੀ ਦਲ ਬਾਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਅੱਗੇ ਚੱਲ ਰਹੇ ਹਨ।
10:06 AM : ਦੂਜੇ ਰਾਊਂਡ ਵਿਚ ਸੈਂਟਰਲ ਹਲਕੇ ਤੋਂ ਭਾਜਪਾ ਦੇ ਮਨੋਰੰਜਨ ਕਾਲੀਆ ਅੱਗੇ ਚੱਲ ਰਹੇ ਹਨ
9:58 AM: ਜਲੰਧਰ ਕੈਂਟ ਤੋਂ ਆਪ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਅੱਗੇ ਚੱਲ ਰਹੇ ਹਨ
ਪਹਿਲੀ ਵਾਰ ਜਲੰਧਰ ਵਿੱਚ ਖਾਤਾ ਖੋਲ੍ਹ ਸਕਦੇ ਹੋ..
ਸੱਤਾਧਾਰੀ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਲਈ ਇਹ ਚੋਣ ਬਹੁਤ ਅਹਿਮ ਹੈ। ਇਸ ਵਾਰ ਜਲੰਧਰ ਦੀ ਲੜਾਈ 'ਚ ਕਾਂਗਰਸ ਦੀ ਭਰੋਸੇਯੋਗਤਾ ਦਾਅ 'ਤੇ ਲੱਗੀ ਹੋਈ ਹੈ। ਦੂਜੇ ਪਾਸੇ ਭਾਜਪਾ ਲਈ ਆਪਣੇ ਦਮ 'ਤੇ ਜਿੱਤਣ ਦਾ ਬਿਹਤਰ ਮੌਕਾ ਹੈ। ਆਮ ਆਦਮੀ ਪਾਰਟੀ ਵੀ ਪਹਿਲੀ ਵਾਰ ਜਲੰਧਰ ਵਿੱਚ ਆਪਣਾ ਖਾਤਾ ਖੋਲ੍ਹ ਸਕਦੀ ਹੈ। ਅਕਾਲੀ ਦਲ ਲਈ ਆਪਣੀ ਸਾਖ ਬਚਾਉਣ ਦੀ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ। 30 ਸਾਲਾਂ ਬਾਅਦ ਬਹੁਜਨ ਸਮਾਜ ਪਾਰਟੀ ਵੀ ਕਰਤਾਰਪੁਰ ਦੀ ਸੀਟ 'ਤੇ ਮਜ਼ਬੂਤ ਦਾਅਵੇਦਾਰੀ ਪੇਸ਼ ਕਰਕੇ ਇਸ ਚੋਣ ਵਿੱਚ ਸ਼ਾਮਲ ਹੋਈ ਹੈ।
ਮੋਬਾਈਲ 'ਤੇ ਰਹੇਗੀ ਪਾਬੰਦੀ, ਸੀਸੀਟੀਵੀ 'ਚ ਕੈਦ ਹੋਵੇਗੀ ਗਿਣਤੀ
ਗਿਣਤੀ ਕੇਂਦਰਾਂ 'ਚ ਮੋਬਾਈਲ ਲੈ ਕੇ ਜਾਣ 'ਤੇ ਪਾਬੰਦੀ ਰਹੇਗੀ। ਕੇਂਦਰਾਂ 'ਚ ਉਮੀਦਵਾਰ, ਪੋਲਿੰਗ ਏਜੰਟ ਜਾਂ ਫਿਰ ਸਟਾਫ ਦੇ ਮੈਂਬਰ ਵੋਟਾਂ ਦੀ ਗਿਣਤੀ ਦੌਰਾਨ ਮੋਬਾਈਲ ਜਾਂ ਫਿਰ ਹੋਰ ਕੋਈ ਇਲੈਕਟ੍ਰਾਨਿਕਸ ਡਿਵਾਈਸ ਲੈ ਕੇ ਨਹੀਂ ਜਾ ਸਕਦੇ। ਲਿਹਾਜ਼ਾ, ਸਫੈਦ ਕਾਗਜ਼ ਤੇ ਪੈਨ ਲੈ ਕੇ ਜਾਣ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਕੇਂਦਰ 'ਚ ਕੈਲਕੁਲੇਟਰ ਉਪਲੱਬਧ ਰਹਿਣਗੇ। ਜੋ ਵੋਟਾਂ ਦੀ ਗਿਣਤੀ ਨੂੰ ਯਕੀਨੀ ਬਣਾਉਣ ਲਈ ਇਸਤੇਮਾਲ ਕੀਤੇ ਜਾਣਗੇ। ਗਿਣਤੀ ਦਾ ਕੰਮ ਸੀਸੀਟੀਵੀ ਦੀ ਨਿਗਰਾਨੀ 'ਚ ਰਹੇਗਾ।
ਆਈਏਐੱਸ ਅਧਿਕਾਰੀ ਰੱਖਣਗੇ ਨਿਗਰਾਨੀ
ਘਨਸ਼ਿਆਮ ਥੋਰੀ ਨੇ ਕਿਹਾ ਕਿ ਗਿਣਤੀ ਦੌਰਾਨ ਆਈਏਐੱਸ ਅਧਿਕਾਰੀ ਨਿਗਰਾਨੀ ਰੱਖਣਗੇ ਜਿਸ 'ਚ 2008 ਬੈਚ ਦੇ ਆਈਏਐੱਸ ਅਧਿਕਾਰੀ ਡਾ. ਸਰੋਜ ਕੁਮਾਰ, 2007 ਬੈਚ ਦੇ ਆਈਏਐੱਸ ਅਧਿਕਾਰੀ ਮਹੇਸ਼ ਚੰਦਰ ਸ਼ਰਮਾ, 2009 ਬੈਚ ਦੇ ਆਈਏਐੱਸ ਭੁਪਿੰਦਰ ਚੌਧਰੀ, 2007 ਬੈਚ ਦੇ ਆਈਏਐੱਸ ਅਧਿਕਾਰੀ ਮਨੋਜ ਕੁਮਾਰ ਤੋਂ ਇਲਾਵਾ ਅਜੈਯਨ ਸੀ, ਅੱਬਾਸ ਵੀ ਤੇ ਆਮਿਰ ਐੱਮਐੱਸ ਪੂਰੇ ਕੰਮ 'ਤੇ ਨਜ਼ਰ ਰੱਖਣਗੇ।
13 ਤੋਂ 18 ਰਾਊਂਡ 'ਚ ਹੋਵੇਗੀ ਗਿਣਤੀ
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਗਿਣਤੀ ਦੌਰਾਨ ਘੱਟੋ-ਘੱਟ 13 ਤੇ ਵੱਧ ਤੋਂ ਵੱÎਧ 18 ਰਾਊਂਡ ਹੋਣਗੇ। ਇਸ ਵਾਰ ਹਰੇਕ ਵਿਧਾਨ ਸਭਾ ਹਲਕੇ ਲਈ 14 ਗਿਣਤੀ ਟੇਬਲ ਲਾਏ ਗਏ ਹਨ ਤੇ ਗਿਣਤੀ ਲਈ ਦੋ ਕਾਊਂਟਿੰਗ ਹਾਲ ਵੀ ਬਣਾਏ ਗਏ ਹਨ।
ਇਥੇ ਹੋਵੇਗੀ ਵੋਟਾਂ ਦੀ ਗਿਣਤੀ
-ਹਲਕਾ ਫਿਲੌਰ ਤੇ ਜਲੰਧਰ ਨਾਰਥ : ਮੈਰੀਟੋਰੀਅਸ ਸਕੂਲ ਦੇ ਲੜਕੀਆਂ ਤੇ ਲੜਕਿਆਂ ਦੇ ਹੋਸਟਲਾਂ ਦਾ ਹਾਲ।
-ਹਲਕਾ ਸ਼ਾਹਕੋਟ, ਨਕੋਦਰ, ਜਲੰਧਰ ਸੈਂਟਰਲ : ਡਾਇਰੈਕਟਰ ਲੈਂਡ ਰਿਕਾਰਡ, ਸਟੇਟ ਪਟਵਾਰ ਸਕੂਲ, ਡਾਇਰੈਕਟਰ ਲੈਂਡ ਰਿਕਾਰਡ ਤੀਜੀ-ਪੰਜਵੀਂ ਮੰਜ਼ਿਲ 'ਤੇ ਬਣਿਆ ਹਾਲ।
-ਕਰਤਾਰਪੁਰ ਤੇ ਆਦਮਪੁਰ : ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦੇ ਇੰਡੋਰ ਸਟੇਡੀਅਮ ਦੇ ਸੱਜੇ ਤੇ ਖੱਬੇ ਪਾਸੇ ਦਾ ਹਾਲ।
-ਵੈਸਟ ਹਲਕਾ : ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦਾ ਜਿਮਨੇਜ਼ੀਅਮ ਹਾਲ ਦੀ ਪੁਰਾਣੀ ਇਮਾਰਤ।
-ਛਾਉਣੀ ਹਲਕਾ : ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦਾ ਪਵੇਲੀਅਨ ਹਾਲ।