ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ
ਪੀਐੱਸਪੀਸੀਐੱਲ ਮੰਡਲ ਭੋਗਪੁਰ ਵੱਲੋਂ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ
Publish Date: Wed, 07 Jan 2026 07:06 PM (IST)
Updated Date: Wed, 07 Jan 2026 07:08 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਮੰਡਲ ਦਫਤਰ ਵੱਲੋਂ ਸਰਬੱਤ ਦੇ ਭਲੇ ਦੀ ਕਾਮਨਾ ਨਾਲ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਟੇਜ ਦੀ ਭੂਮਿਕਾ ਜੇਈ ਗੁਰਦੀਪ ਸਿੰਘ ਨੇ ਨਿਭਾਈ। ਧਰਮਪਾਲ, ਬਾਬਾ ਬਲਵਿੰਦਰ ਸਿੰਘ ਪ੍ਰਧਾਨ ਤੇ ਗੁਰਦੀਪ ਸਿੰਘ ਖੁੱਡਾ ਨੇ ਸੰਬੋਧਨ ਕੀਤਾ। ਵਧੀਕ ਨਿਗਰਾਨ ਇੰਜੀਨੀਅਰ ਜਸਵੰਤ ਸਿੰਘ ਪਾਬਲਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਵਰਕਾਮ ਦੇ ਮੁਲਾਜ਼ਮ ਬਿਜਲੀ ਲਾਈਨਾਂ ਦੀ ਮੁਰੰਮਤ ਦੌਰਾਨ ਜੋਖ਼੍ਮ ਭਰਿਆ ਕੰਮ ਕਰਦੇ ਹਨ, ਇਸ ਲਈ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਮੁਲਾਜ਼ਮਾਂ ਤੇ ਅਧਿਕਾਰੀਆਂ ’ਤੇ ਸਦਾ ਮਿਹਰ ਭਰਿਆ ਹੱਥ ਰੱਖਣ। ਇਸ ਮੌਕੇ ਅਸੀਸ ਸ਼ਰਮਾ ਸੀਨੀਅਰ ਇੰਜੀਨੀਅਰ ਦਸੂਹਾ, ਸੰਦੀਪ ਸ਼ਰਮਾ ਸੀਨੀਅਰ ਇੰਜੀਨੀਅਰ ਹੁਸ਼ਿਆਰਪੁਰ, ਕਾਰਜਕਾਰੀ ਇੰਜੀਨੀਅਰ ਗਗਨਦੀਪ ਸਿੰਘ, ਐੱਸਡੀਓ ਦਲਜੀਤ ਸਿੰਘ, ਇੰਦਰਪਾਲ ਸਿੰਘ ਟਾਂਡਾ, ਸੁਖਵੰਤ ਸਿੰਘ ਸੈਣੀ, ਐੱਸਡੀਓ ਇੰਦਰਜੀਤ ਸਿੰਘ ਕਧਾਲਾ ਜੱਟਾਂ, ਵਿਜੇ ਕੁਮਾਰ, ਰਜੀਵ ਜਸਵਾਲ, ਪ੍ਰੀਤਮ ਸਿੰਘ, ਤਜਿੰਦਰ ਸਿੰਘ, ਜਗਤਾਰ ਸਿੰਘ ਠੇਕੇਦਾਰ, ਜੇਈ ਗੁਰਦੇਵ ਸਿੰਘ, ਜੇਈ ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਐੱਚਡੀਐੱਮ ਸਤਪਾਲ, ਰਜਨੀ ਲੇਖਾਕਾਰ, ਸੁਰਿੰਦਰ ਕੁਮਾਰ ਤੇ ਅੰਮ੍ਰਿਤ ਚਾਵਲਾ, ਚੇਅਰਮੈਨ ਮਾਰਕੀਟ ਕਮੇਟੀ ਬਰਕਤ ਰਾਮ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਦਿਆਲ ਦਸ਼ਮੇਸ਼ ਤੇ ਕਮਲਜੀਤ ਸਿੰਘ ਸੰਘਾ ਸਾਹਿਬ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ।