ਪ੍ਰਾਕਸੀ ਸਰਵਰ ਤੇ ਵੀਪੀਐੱਨ ਰਾਹੀਂ ਭੇਜੀ ਗਈ ਸੀ ਈਮੇਲ
ਜਾਸ, ਜਲੰਧਰ : ਪਿਛਲੇ
Publish Date: Thu, 18 Dec 2025 10:57 PM (IST)
Updated Date: Thu, 18 Dec 2025 11:00 PM (IST)
ਜਾਸ, ਜਲੰਧਰ : ਪਿਛਲੇ ਦਿਨੀਂ ਜਲੰਧਰ ਦੇ 11 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੀ ਈ-ਮੇਲ ਨਾ ਸਿਰਫ਼ ਸਕੂਲ ਪ੍ਰਸ਼ਾਸਨ ਲਈ, ਸਗੋਂ ਪੁਲਿਸ ਤੇ ਸਾਈਬਰ ਏਜੰਸੀਆਂ ਲਈ ਵੀ ਇਕ ਚੁਣੌਤੀ ਬਣ ਗਈ ਹੈ। ਜਾਂਚ ਟੀਮ ਦਾ ਮੰਨਣਾ ਹੈ ਕਿ ਇਹ ਧਮਕੀ ਭਰੀ ਈ-ਮੇਲ ਪ੍ਰਾਕਸੀ ਸਰਵਰ ਤੇ ਵੀਪੀਐੱਨ ਜ਼ਰੀਏ ਭੇਜੀ ਗਈ ਹੈ, ਜਿਸ ਕਾਰਨ ਮੇਲ ਭੇਜਣ ਵਾਲੇ ਦਾ ਅਸਲ ਆਈਪੀ ਐਡਰੈੱਸ ਹੁਣ ਤੱਕ ਸਾਹਮਣੇ ਨਹੀਂ ਆਇਆ। ਹਾਲਾਂਕਿ ਪੁਲਿਸ ਇਸ ਮਾਮਲੇ ’ਚ ਅਧਿਕਾਰਤ ਤੌਰ ’ਤੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਪਰ ਜਾਂਚ ’ਚ ਇਹ ਪਤਾ ਲੱਗਾ ਹੈ ਕਿ ਸਾਈਬਰ ਟੀਮ ਦੇ ਹੱਥ ਸਿਰਫ਼ ਵੀਪੀਐੱਨ ਸਰਵਰ ਦਾ ਆਈਪੀ ਐਡਰੈੱਸ ਹੀ ਲੱਗਾ ਹੈ। ਜਾਂਚ ’ਚ ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਆਈਡੀ ਫਰਜ਼ੀ ਜਾਂ ਟੈਂਪਰਰੀ ਈ-ਮੇਲ ਸੇਵਾ ਜ਼ਰੀਏ ਬਣਾਈ ਗਈ ਹੈ। ਆਈਪੀ ਐਡਰੈੱਸ ਵਿਦੇਸ਼ੀ ਸਰਵਰ ਨਾਲ ਜੁੜਿਆ ਹੋ ਸਕਦਾ ਹੈ। ਸਾਈਬਰ ਕ੍ਰਾਈਮ ਟੀਮ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਮੇਲ ਭੇਜਣ ਸਮੇਂ ਕਿਸੇ ਵਿਦੇਸ਼ੀ ਵੀਪੀਐੱਨ ਦੀ ਵਰਤੋਂ ਕੀਤੀ ਗਈ ਸੀ।