ਪ੍ਰੋ. ਨਵਦੀਪ ਕੌਰ ਦੀ ਸ਼ਾਨਦਾਰ ਸੇਵਾਮੁਕਤੀ
ਲਾਇਲਪੁਰ ਖ਼ਾਲਸਾ ਕਾਲਜ ’ਚ ਪ੍ਰੋ. ਨਵਦੀਪ ਕੌਰ ਦੀ ਸ਼ਾਨਦਾਰ ਸੇਵਾਮੁਕਤੀ
Publish Date: Wed, 31 Dec 2025 06:27 PM (IST)
Updated Date: Wed, 31 Dec 2025 06:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਦੇ ਸਮੂਹ ਅਧਿਆਪਕ ਵਰਗ ਵੱਲੋਂ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਦੀ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ ਸਮਾਗਮ ਕਰਵਾਇਆ। ਇਸ ਦੌਰਾਨ ਸਟਾਫ ਸੈਕੇਟਰੀ ਡਾ. ਰਛਪਾਲ ਸਿੰਘ ਸੰਧੂ ਤੇ ਵਿਭਾਗ ਮੁਖੀਆਂ ਵੱਲੋਂ ਪ੍ਰੋ. ਨਵਦੀਪ ਕੌਰ ਤੇ ਉਨ੍ਹਾਂ ਦੇ ਜੀਵਨ ਸਾਥੀ ਸੇਵਾਮੁਕਤ ਪ੍ਰੋ. ਪ੍ਰਭਜੋਤ ਸਿੰਘ ਦਾ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਡਾ. ਸੰਧੂ ਨੇ ਪ੍ਰੋ. ਨਵਦੀਪ ਕੌਰ ਦੇ ਲਗਪਗ 33 ਸਾਲਾਂ ਦੇ ਸੇਵਾ ਕਾਰਜਕਾਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਅਰਥ ਸ਼ਾਸਤਰ ਵਿਭਾਗ ’ਚ ਪ੍ਰੋਫੈਸਰ, ਵਿਭਾਗ ਮੁਖੀ, ਰਜਿਸਟਰਾਰ ਤੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ। ਡਾ. ਸਿਮਰਨਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਅਰਥ ਸ਼ਾਸਤਰ ’ਚ ਬੈਚੁਲਰ ਤੇ ਮਾਸਟਰ ਡਿਗਰੀ ਗੋਲਡ ਮੈਡਲ ਨਾਲ ਪ੍ਰਾਪਤ ਕੀਤੀ। ਇਸ ਮੌਕੇ ਗਵਰਨਿੰਗ ਕੌਂਸਲ ਵੱਲੋਂ ਪ੍ਰਸੰਸਾ ਪੱਤਰ ਭੇਜਿਆ ਗਿਆ ਤੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਉਨ੍ਹਾਂ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਆਪਣੇ ਸੰਬੋਧਨ ’ਚ ਪ੍ਰੋ. ਨਵਦੀਪ ਕੌਰ ਨੇ ਕਾਲਜ ਗਵਰਨਿੰਗ ਕੌਂਸਲ ਤੇ ਸਾਰੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਨਾਲ ਜੁੜਿਆ ਸਮਾਂ ਉਨ੍ਹਾਂ ਲਈ ਸਦਾ ਯਾਦਗਾਰ ਰਹੇਗਾ।