ਬਿਲਗਾ ’ਚ ਜੱਖੂ ਨੇ ਕੌਮੀ ਝੰਡਾ ਲਹਿਰਾਇਆ
ਬਿਲਗਾ ਵਿਖੇ ਗਣਤੰਤਰ ਦਿਵਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਵੱਲੋਂ ਕੌਮੀ ਝੰਡਾ ਲਹਿਰਾਇਆ
Publish Date: Tue, 27 Jan 2026 06:39 PM (IST)
Updated Date: Tue, 27 Jan 2026 07:07 PM (IST)

ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਬਿਲਗਾ/ਨੂਰਮਹਿਲ : ਬਿਲਗਾ ’ਚ 77ਵੇਂ ਗਣਤੰਤਰ ਦਿਵਸ ਮੌਕੇ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ, ਜਦਕਿ ਬਿਲਗਾ ਪੁਲਿਸ ਦੀ ਟੁਕੜੀ ਵੱਲੋਂ ਰਾਸ਼ਟਰੀ ਸਲਾਮੀ ਦਿੱਤੀ ਗਈ। ਡੀਏਵੀ ਪਬਲਿਕ ਸਕੂਲ ਬਿਲਗਾ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਨ ਪੇਸ਼ ਕੀਤਾ ਗਿਆ। ਉਪਰੰਤ ਪ੍ਰਧਾਨ ਗੁਰਨਾਮ ਸਿੰਘ ਜੱਖੂ ਵੱਲੋਂ ਨਗਰ ਪੰਚਾਇਤ ਬਿਲਗਾ ਦੀ ਪਿਛਲੇ ਛੇ ਮਹੀਨਿਆਂ ਦੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਪੇਸ਼ ਕੀਤੀ ਗਈ। ਇਸ ਦੌਰਾਨ ਨਗਰ ਬਿਲਗਾ ਦੇ ਸਮੂਹ ਸਰਕਾਰੀ ਸਕੂਲਾਂ ਸਮੇਤ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਿਲਗਾ, ਅਕਾਲ ਅਕੈਡਮੀ ਬਿਲਗਾ ਤੇ ਪਾਈਨੀਅਰ ਪਬਲਿਕ ਸਕੂਲ ਰੁੜਕਾ ਕਲਾਂ ਦੇ ਬੱਚਿਆਂ ਵੱਲੋਂ ਰੰਗਾ-ਰੰਗ ਸੱਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ ਗਿਆ। ਇਸ ਮੌਕੇ ਕਾਮਰੇਡ ਸੰਤੋਖ ਸਿੰਘ ਬਿਲਗਾ, ਸੁਰਿੰਦਰ ਪਾਲ ਬਿਲਗਾ, ਲੈਕਚਰਾਰ ਪ੍ਰੇਮ ਲਾਲ ਔਜਲਾ ਤੇ ਮਾਸਟਰ ਜੋਗਿੰਦਰ ਸਿੰਘ ਵੱਲੋਂ ਹਾਜ਼ਰ ਜਨ ਸਮੂਹ ਨੂੰ ਸੰਬੋਧਨ ਕੀਤਾ ਗਿਆ। ਸਮਾਗਮ ਦੌਰਾਨ ਆਜ਼ਾਦੀ ਸੰਘਰਸ਼ ’ਚ ਯੋਗਦਾਨ ਪਾਉਣ ਵਾਲੇ ਸੱਤ ਸ਼ਹੀਦ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਸ਼ਵੇਤਾ ਰਾਣੀ, ਬਲਰਾਜ ਕੌਰ, ਬਲਵੀਰ ਕੌਰ, ਕਿਰਨ ਬਾਲਾ ਤੇ ਹਰਿ ਓਮ ਵੱਲੋਂ ਮੋਹਤਬਰ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ’ਚ ਪਰਮਜੀਤ ਸਿੰਘ ਨੰਬਰਦਾਰ, ਨੰਬਰਦਾਰ ਬੱਗੜ ਰਾਮ, ਚੌਧਰੀ ਨਵਤੇਜ ਸਿੰਘ (ਕਾਂਗਰਸ), ਗੁਰਵੀਰ ਸਿੰਘ ਸੰਘੇੜਾ, ਹਰਪ੍ਰੀਤ ਸਿੰਘ ਸੰਘੇੜਾ, ਬਲਬੀਰ ਸਿੰਘ ਪਲਾਹਾ, ਸਰਬਜੀਤ ਸਿੰਘ ਸੰਘੇੜਾ, ਪ੍ਰਦੀਪ ਸਿੰਘ ਸੰਘੇੜਾ, ਹਰਪ੍ਰੀਤ ਕੌਰ ਪਿੰਕੀ, ਜਸਵਿੰਦਰ ਕੌਰ, ਨਰਿੰਦਰ ਕੌਰ, ਨਛੱਤਰ ਪਾਲ ਬਿਲਗਾ, ਕਮਲਜੀਤ ਕੰਬਾ (ਬਸਪਾ), ਨਰਿੰਦਰ ਕੈਂਥ, ਜਸ਼ਨਪ੍ਰੀਤ ਸਿੰਘ ਸੰਘੇੜਾ, ਸਾਹਿਲ ਅਰੋੜਾ, ਜੋਤੀ ਖਾਨ, ਭਾਜਪਾ ਆਗੂ ਬਾਲ ਕ੍ਰਿਸ਼ਨ ਅਗਰਵਾਲ, ਭਾਜਪਾ ਯੂਨਿਟ ਪ੍ਰਧਾਨ ਪਰਮਜੀਤ ਪੰਮਾ, ਸ਼੍ਰੋਮਣੀ ਅਕਾਲੀ ਦਲ ਦੇ ਹਰਬੰਸ ਸਿੰਘ ਦਰਦੀ, ਪਿਆਰਾ ਸਿੰਘ ਕੈਂਥ, ਪਿਆਰਾ ਸਿੰਘ ਸੰਘੇੜਾ, ਪ੍ਰਧਾਨ ਮਲਕੀਤ ਚੰਦ, ਸੁੱਚਾ ਰਾਮ ਕਾਕਾ, ਲੁਭਾਇਆ ਰਾਮ (ਸਾਬਕਾ ਪੰਚ), ਬ੍ਰਹਮ ਕੁਮਾਰ, ਪਟਵਾਰੀ ਹਰਬੰਸ ਲਾਲ ਸਮੇਤ ਵੱਖ-ਵੱਖ ਪਿੰਡਾਂ ਤੋਂ ਆਏ ਪੰਚ-ਸਰਪੰਚ ਤੇ ਮੋਹਤਬਰ ਹਾਜ਼ਰ ਸਨ।