ਕਰਤਾਰਪੁਰ ’ਚ ਕੱਢੀਆਂ ਜਾ ਰਹੀਆਂ ਨੇ ਪ੍ਰਭਾਤ ਫੇਰੀਆਂ
ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਤਾਰਪੁਰ 'ਚ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ
Publish Date: Thu, 29 Jan 2026 08:19 PM (IST)
Updated Date: Thu, 29 Jan 2026 08:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਰਤਾਰਪੁਰ : ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕਰਤਾਰਪੁਰ ਸ਼ਹਿਰ ਹੀ ਨਹੀਂ ਬਲਕਿ ਸਮੁੱਚਾ ਭਾਰਤ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਹੀ ਸਵੇਰੇ ਤੜਕਸਾਰ ਵੇਲੇ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਪੂਰੇ ਜਾਹੋ-ਜਲਾਲ ਨਾਲ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰਭਾਤ ਫੇਰੀ ਦੀਆਂ ਸੰਗਤਾਂ ਨੂੰ ਲੋਕ ਬੜੀ ਸ਼ਰਧਾ ਪੂਰਵਕ ਆਪਣੇ ਘਰੀ ਫਿਰਕਾ ਪਵਾ ਕੇ ਚੌਂਕੀ ਲਵਾ ਕਈ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਛਕਾ ਰਹੇ ਹਨ। ਇਸੇ ਲੜੀ ਤਹਿਤ ਡੇਰਾ ਦਰਬਾਰ ਬਾਬਾ ਖੜਕਦਾਸ ਜੀ ਵਿਖੇ ਵੱਖ-ਵੱਖ ਪ੍ਰਭਾਤ ਫੇਰੀਆਂ ਨੂੰ ਛੋਲੇ ਭਟੂਰਿਆਂ ਦਾ ਲੰਗਰ ਛਕਾਇਆ ਗਿਆ। ਇਸ ਮੌਕੇ ਪ੍ਰਭਾਤ ਫੇਰੀ ਦੀਆਂ ਸੰਗਤਾਂ ’ਚ ਬਾਬਾ ਸੋਹਣੇ ਸ਼ਾਹ, ਸੁਨੀਲ, ਵੰਸ਼, ਪ੍ਰਧਾਨ ਵਿਸ਼ੰਭਰ ਨਾਥ, ਪ੍ਰਦੀਪ ਕੁਮਾਰ ਦੀਪਾ, ਸੁੱਚਾ ਰਾਮ, ਸੋਨੂ ਹੀਰ, ਸਤਪਾਲ, ਜੀਵਨ ਮਹਿਮੀ, ਕਰਨ, ਕੁਨਾਲ, ਸਰੋਜ ਬਾਲਾ, ਮਨਜੀਤ, ਦੀਪੋ, ਤ੍ਰਿਪਤਾ, ਰਾਣੋ, ਮਨੋਹਰ ਲਾਲ ਝੰਮਟ ਤੇ ਇੰਦਰਜੀਤ ਵੱਧਣ ਆਦਿ ਮੌਜੂਦ ਸੀ।