ਫੀਡਰਾਂ ਦੀ ਮੁਰੰਮਤ ਕਾਰਨ ਵੱਖ-ਵੱਖ ਇਲਾਕਿਆਂ ’ਚ ਬਿਜਲੀ ਬੰਦ
ਫੀਡਰਾਂ ਦੀ ਮਰੰਮਤ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬਿਜਲੀ ਬੰਦ
Publish Date: Sat, 06 Dec 2025 08:00 PM (IST)
Updated Date: Sat, 06 Dec 2025 08:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਫੀਡਰਾਂ ਦੀ ਮੁਰੰਮਤ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸ਼ਨਿਚਰਵਾਰ ਨੂੰ ਬਿਜਲੀ ਬੰਦ ਰਹੀ। ਪਾਵਰਕਾਮ ਵੱਲੋਂ ਸਰਦੀਆਂ ਲਈ ਮੇਨਟੇਨੈਂਸ ਕੀਤੀ ਜਾ ਰਹੀ ਹੈ। ਸ਼ਨਿਚਰਵਾਰ ਨੂੰ ਜਨਕ ਨਗਰ, ਉਜਾਲਾ ਨਗਰ, ਵੱਡਾ ਬਾਜ਼ਾਰ, ਗੁਲਾਬੀਆਂ ਮੁਹੱਲਾ, ਚੋਪੜਾ ਕਾਲੋਨੀ, ਹਰਗੋਬਿੰਦ ਨਗਰ, ਸਤ ਕਰਤਾਰ ਇਕਲੇਵ, ਬਲਦੇਵ ਨਗਰ ਤੇ ਇੰਡਸਟਰੀਅਲ ਰਾਜਾ ਗਾਰਡਨ ’ਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਬੰਦ ਰਹੇਗੀ। ਪਾਵਰਕਰਮੀਆਂ ਨੇ ਦੱਸਿਆ ਕਿ ਫੀਡਰਾਂ ਦੀ ਮੁਰੰਮਤ ਕਾਰਨ ਇਹ ਬਿਜਲੀ ਬੰਦ ਕੀਤੀ ਗਈ ਸੀ। ਚਾਰਾਂ ਡਵੀਜ਼ਨਾਂ ’ਚ ਤਿੰਨ ਸੌ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਨਿਪਟਾਰਾ ਸਮੇਂ ਸਿਰ ਕਰ ਦਿੱਤਾ ਗਿਆ। ਫੀਡਰਾਂ ਦੀ ਮੇਨਟੇਨੈਂਸ ਮੁਕੰਮਲ ਹੋਣ ਤੋਂ ਬਾਅਦ ਬਿਜਲੀ ਸਪਲਾਈ ਮੁੜ ਸਥਾਪਿਤ ਕਰ ਦਿੱਤੀ ਗਈ। -------------------- ਅੱਜ ਵੀ ਚਾਰ ਘੰਟੇ ਬੰਦ ਰਹੇਗਾ ਬਿਜਲੀ ਐਤਵਾਰ ਨੂੰ ਵੀ 7 ਦਸੰਬਰ ਨੂੰ ਵੱਖ-ਵੱਖ ਇਲਾਕਿਆਂ ’ਚ ਚਾਰ ਘੰਟੇ ਲਈ ਬਿਜਲੀ ਬੰਦ ਰਹੇਗੀ। ਇਹ ਬਿਜਲੀ ਦਿਓਲ ਨਗਰ, ਨਿਊ ਦਿਓਲ ਨਗਰ, ਤਿਲਕ ਨਗਰ, ਗਈ ਨਗਰ, ਮਾਡਲ ਹਾਊਸ, ਕਰਤਾਰ ਨਗਰ, ਰਾਜਪੂਤ ਨਗਰ, ਅਮਨ ਨਗਰ, ਜੱਲੋਵਾਲ ਨਗਰ, ਬੈਂਕ ਕਾਲੋਨੀ ਤੇ ਕੇਪੀ ਨਗਰ ’ਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ।