ਸ਼ਹਿਰ ਦੇ ਇਲਾਕਿਆਂ ਵਿਚ 10 ਘੰਟੇ ਬਿਜਲੀ ਗੁੱਲ ਰਹੀ
ਜਾਸ, ਜਲੰਧਰ : ਤੇਜ਼
Publish Date: Fri, 23 Jan 2026 08:15 PM (IST)
Updated Date: Fri, 23 Jan 2026 08:18 PM (IST)
ਜਾਸ, ਜਲੰਧਰ : ਤੇਜ਼ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ’ਚ ਬਿਜਲੀ ਬੰਦ ਰਹੀ। ਫੀਡਰਾਂ ਤੇ ਟ੍ਰਾਂਸਫਾਰਮਰਾਂ ਵਿਚ ਫਾਲਟ ਆਉਣ ਕਾਰਨ 10 ਘੰਟੇ ਤੱਕ ਬਿਜਲੀ ਗੁੱਲ ਰਹੀ। ਇਸ ਦੌਰਾਨ ਚਾਰ ਹਜ਼ਾਰ ਤੋਂ ਵੱਧ ਸ਼ਿਕਾਇਤਾਂ ਸ਼ਿਕਾਇਤ ਕੇਂਦਰਾਂ ’ਚ ਪੁੱਜੀਆਂ, ਜਿਨ੍ਹਾਂ ਦਾ ਨਿਬੇੜਾ ਪਾਵਰਕਰਮੀਆਂ ਵੱਲੋਂ ਕੀਤਾ ਜਾ ਰਿਹਾ ਸੀ। ਬਿਜਲੀ ਫਾਲਟ ਕਾਰਨ ਮਾਡਲ ਟਾਊਨ, ਗੁਰੂ ਤੇਜ ਬਹਾਦੁਰ ਨਗਰ, ਪ੍ਰਿਥਵੀ ਨਗਰ, ਮਾਡਲ ਟਾਊਨ, ਹਰਬੰਸ ਨਗਰ, ਭਗਤ ਸਿੰਘ ਕਾਲੋਨੀ, ਗੁਰੂ ਅਮਰਦਾਸ ਨਗਰ, ਪਠਾਨਕੋਟ ਨਗਰ, ਕੇਐੱਮਵੀ ਰੋਡ, ਬਚਿੰਤ ਨਗਰ, ਜਲੰਧਰ ਕੈਂਟ, ਸੋਢਲ ਰੋਡ, ਅਮ੍ਰਿਤ ਵਿਹਾਰ, ਕਾਲੀਆ ਕਾਲੋਨੀ, ਆਦਰਸ਼ ਨਗਰ, ਦੁਰਗਾ ਕਾਲੋਨੀ, ਮਾਸਟਰ ਤਾਰਾ ਸਿੰਘ ਨਗਰ, ਮੋਤਾ ਸਿੰਘ ਨਗਰ ਤੇ ਹੋਰ ਇਲਾਕੇ ਪਾਵਰਕੱਟ ਕਾਰਨ ਹਨੇਰੇ ’ਚ ਡੁੱਬੇ ਰਹੇ। ਬਿਜਲੀ ਨਾ ਆਉਣ ਕਾਰਨ ਪੀਣ ਦੇ ਪਾਣੀ ਦੀ ਸਪਲਾਈ ਵੀ ਬੰਦ ਰਹੀ, ਜਿਸ ਨਾਲ ਲੋਕਾਂ ਦੀ ਰੋਜ਼ਮਰ੍ਹਾ ਵੀ ਪ੍ਰਭਾਵਿਤ ਰਹੀ।