ਗੈਂਗਸਟਰ ਰਾਹੁਲ, ਪਿਤਾ, ਪਤਨੀ ਤੇ ਭੈਣ ਖ਼ਿਲਾਫ਼ ਮਾਮਲਾ ਦਰਜ
ਵਿਸ਼ੇਸ਼ ਲੋਕਾਂ ਦੀ ਰੇਕੀ ਕਰਨ ’ਤੇ ਗੈਂਗਸਟਰ ਰਾਹੁਲ, ਉਸਦੇ ਪਿਤਾ, ਪਤਨੀ ਤੇ ਭੈਣ ’ਤੇ ਪੁਲਿਸ ਨੇ ਦਰਜ ਕੀਤਾ ਮੁਕੱਦਮਾ
Publish Date: Mon, 01 Dec 2025 10:01 PM (IST)
Updated Date: Mon, 01 Dec 2025 10:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅਟਵਾਲ ਹਾਊਸ ਕਾਲੋਨੀ ਦੇ ਐੱਮਡੀ ਗੋਰਾ ’ਤੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਉਣ ਦੇ ਮਾਮਲੇ ’ਚ, ਪੁਲਿਸ ਨੇ ਗੈਂਗਸਟਰ ਰਾਹੁਲ ਤੇ ਉਸ ਲਈ ਲੋਕਾਂ ਦੀ ਰੇਕੀ ਕਰਨ ਦੇ ਮਾਮਲੇ ’ਚ ਰਾਹੁਲ ਦੀ ਪਤਨੀ ਤੇ ਉਸਦੀ ਭੈਣ ਦੇ ਇਲਾਵਾ ਪਿਤਾ ’ਤੇ ਵੀ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਦਾ ਸਾਥ ਦੇਣ ਵਾਲੇ ਵੀ ਵਿਦੇਸ਼ ਨਾਂ ਭਜ ਸਕਣ। ਇਸ ਲਈ ਉਨ੍ਹਾਂ ਖਿਲਾਫ ਵੀ ਐੱਲਓਸੀ ਜਾਰੀ ਕੀਤੀ ਜਾ ਰਹੀ ਹੈ। ਥਾਣਾ ਪ੍ਰਬੰਧਕ ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ 18 ਅਕਤੂਬਰ ਸ਼ਾਮ 5 ਵਜੇ ਕੈਨੇਡਾ ਤੋਂ ਆਏ ਗੈਂਗਸਟਰ ਰੀਤੀਸ਼ ਉਰਫ਼ ਰਾਹੁਲ ਨੇ ਆਪਣੇ ਸਾਥੀ ਅਮਨ ਦੇ ਨਾਲ ਥਾਰ ਗੱਡੀ ’ਚ ਸਵਾਰ ਹੋ ਕੇ ਅਟਵਾਲ ਹਾਊਸ ਕਾਲੋਨੀ ’ਚ ਪੁੱਜ ਕੇ ਕਾਲੋਨੀ ਮਾਲਕ ਮਨਦੀਪ ਸਿੰਘ ਗੋਰਾ ਨੂੰ ਸੌਦਾ ਖਰੀਦਣ ਦੇ ਬਹਾਨੇ ਦਫ਼ਤਰ ਤੋਂ ਬਾਹਰ ਬੁਲਾ ਕੇ ਉਨ੍ਹਾਂ ’ਤੇ ਗਲੌਕ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ’ਚ ਗੋਰਾ ਵਾਲ-ਵਾਲ ਬਚ ਗਏ ਪਰ ਇਕ ਗੋਲੀ ਉਨ੍ਹਾਂ ਦੇ ਕਰੀਬੀ ਸਾਥੀ ਸੰਜੀਵ ਪੰਡੀਤ ਦੀ ਲੱਤ ’ਚ ਲੱਗ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੀ ਗ੍ਰਿਫਤਾਰੀ ਲਈ ਇਕ ਲੱਖ ਰੁਪਏ ਇਨਾਮ ਰੱਖਿਆ ਗਿਆ ਹੈ।