ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਫਲੈਗ ਮਾਰਚ
ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਕਈ ਪਿੰਡਾਂ ਤੇ ਨਗਰ ’ਚ ਕੀਤਾ ਫਲੈਗ ਮਾਰਚ
Publish Date: Wed, 10 Dec 2025 08:07 PM (IST)
Updated Date: Wed, 10 Dec 2025 08:09 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਜ਼ਿਲ੍ਹਾ ਪੁਲਿਸ ਵੱਲੋਂ ਸੁਖਪਾਲ ਸਿੰਘ ਡੀਐੱਸਪੀ ਦੀ ਅਗਵਾਈ ’ਚ ਲੋਹੀਆਂ ਖ਼ਾਸ ਤੇ ਇਸ ਇਲਾਕੇ ਦੇ ਕਈਆਂ ਪਿੰਡਾਂ ’ਚ ਫਲੈਗ ਮਾਰਚ ਕੀਤਾ ਗਿਆ। ਜਾਣਕਾਰੀ ਦਿੰਦਿਆਂ ਉੱਪ ਪੁਲਿਸ ਕਪਤਾਨ ਸ਼ਾਹਕੋਟ ਵੱਲੋਂ ਕਿਹਾ ਗਿਆ ਕਿ ਪੰਚਾਇਤੀ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਅਮਨ ਕਾਨੂੰਨ ਦੀ ਸਥਿਤੀ ਬਿਹਤਰ ਬਣਾਈ ਰੱਖਣ ਲਈ ਇਹ ਮਾਰਚ ਕੀਤਾ ਗਿਆ ਹੈ। ਇਸ ਮਾਰਚ ’ਚ ਗੁਰਸ਼ਰਨ ਸਿੰਘ ਐੱਸਐੱਚਓ ਲੋਹੀਆਂ, ਬਲਵਿੰਦਰ ਸਿੰਘ ਭੁੱਲਰ ਐੱਸਐੱਚਓ ਸ਼ਾਹਕੋਟ, ਪੰਕਜ ਕੁਮਾਰ ਐੱਸਐੱਚਓ ਥਾਣਾ ਮਹਿਤਪੁਰ ਵੱਲੋਂ ਆਪੋ-ਆਪਣੀ ਪੁਲਿਸ ਫੋਰਸ ਨੂੰ ਨਾਲ ਲੈ ਕੇ ਇਹ ਮਾਰਚ ਕੀਤਾ ਗਿਆ ਹੈ। ਇਹ ਮਾਰਚ ਸਥਾਨਕ ਥਾਣੇ ਤੋਂ ਸ਼ੁਰੂ ਹੋ ਕੇ ਰਾਸ਼ਟਰੀ ਮਾਰਗ ਸਥਿਤ ਟੀ ਪੁਆਇੰਟ ਤੋਂ ਹੁੰਦਾ ਹੋਇਆ ਨਗਰ ਦੇ ਮੁੱਖ ਬਾਜ਼ਾਰਾਂ ’ਚੋਂ ਦੀ ਲੰਘਦਾ ਹੋਇਆ ਮੁੜ ਥਾਣੇ ਪੁੱਜ ਕੇ ਸਮਾਪਤ ਹੋਇਆ।