ਕਵਿੱਤਰੀ ਜਸਪ੍ਰੀਤ ਕੌਰ ਦਾ ਕਾਵਿ ਸੰਗ੍ਰਹਿ ‘ਵਜੂਦ' ਲੋਕ ਅਰਪਣ
ਕਵਿੱਤਰੀ ਜਸਪ੍ਰੀਤ ਕੌਰ ਦਾ ਕਾਵਿ ਸੰਗ੍ਰਹਿ ਵਜੂਦ'' ਲੋਕ ਅਰਪਣ
Publish Date: Tue, 18 Nov 2025 09:08 PM (IST)
Updated Date: Tue, 18 Nov 2025 09:10 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਪੰਜਾਬ ਦੀ ਉੱਭਰ ਰਹੀ ਕਵਿੱਤਰੀ ਜਸਪ੍ਰੀਤ ਕੌਰ ਦਾ ਕਾਵਿ-ਸੰਗ੍ਰਹਿ ‘ਵਜੂਦ’ ਲੋਕ ਅਰਪਣ ਕੀਤਾ ਗਿਆ। ਬੰਡਾਲਾ ’ਚ ਜਨਮੀ ਤੇ ਪੰਜਾਬੀ ਸਾਹਿਤ ਦੇ ਖੇਤਰ ’ਚ ਨਵੀਂ ਪਛਾਣ ਬਣਾ ਰਹੀ ਜਸਪ੍ਰੀਤ ਕੌਰ ਦੀ ਇਸ ਕਿਤਾਬ ’ਚ ਆਰਥਿਕਤਾ, ਗਰੀਬੀ ਤੇ ਲੋਕ-ਮਸਲਿਆਂ ਨਾਲ ਸਬੰਧਤ ਅਰਥਪੂਰਨ ਕਵਿਤਾਵਾਂ ਸ਼ਾਮਲ ਹਨ। ਕਿਤਾਬ ਰਿਲੀਜ਼ ਸਮਾਗਮ ਦੌਰਾਨ ਜਮਹੂਰੀ ਲਹਿਰ ਦੇ ਆਗੂ ਮਾਸਟਰ ਹਰਕੰਵਲ ਸਿੰਘ, ਪਸਸਫ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਗੁਰਦੀਪ ਸਿੰਘ ਬਾਜਵਾ, ਜੀਟੀਯੂ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਕੁਲਦੀਪ ਸਿੰਘ ਦੌੜਕਾ, ਗੁਰਬਿੰਦਰ ਸਿੰਘ ਸਸਕੌਰ, ਕਰਨੈਲ ਫਿਲੋਰ, ਗੁਰਪ੍ਰੀਤ ਸਿੰਘ ਅੰਮੀਵਾਲ, ਕੁਲਦੀਪ ਸਿੰਘ ਪੁਰੋਵਾਲ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਜ਼ਿਲ੍ਹਾ ਸਕੱਤਰ ਸੁਰਿੰਦਰ ਕੌਰ ਸਹੋਤਾ, ਸਰਪੰਚ ਮਨਜੀਤ ਕੌਰ ਅਕਲਪੁਰ, ਅਜਮੇਰ ਢੇਸੀ ਤੇ ਹੋਰ ਕਈ ਹਸਤੀਆਂ ਹਾਜ਼ਰ ਸਨ।