ਛਾਪੇਮਾਰੀ ਦੌਰਾਨ ਦੋ ਗੈਂਗਸਟਰ ਗ੍ਰਿਫ਼ਤਾਰ
ਫਿਲੌਰ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਦੋ ਗੈਂਗਸਟਰ ਗ੍ਰਿਫਤਾਰ
Publish Date: Wed, 21 Jan 2026 07:06 PM (IST)
Updated Date: Wed, 21 Jan 2026 07:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਿਲੌਰ : ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਤੇ ਭਗੌੜੇ ਖਿਲਾਫ ਚਲਾਈ ਮੁਹਿੰਮ ਤਹਿਤ ਡੀਐੱਸਪੀ ਭਰਤ ਮਸੀਹ ਫਿਲੌਰ ਵੱਲੋਂ ਵੱਖ-ਵੱਖ ਗੈਂਗਸਟਰਾਂ ਤੇ ਭਗੌੜਿਆ ’ਤੇ ਛਾਪੇਮਾਰੀ ਕੀਤੀ ਗਈ। ਡੀਐੱਸਪੀ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ 94 ਲੋੜੀਂਦੇ ਮੁਲਜ਼ਮਾਂ ’ਤੇ ਰੇਡ ਕੀਤੀ, ਜਿਨ੍ਹਾਂ ਵਿੱਚੋਂ 28 ਵਿਅਕਤੀ ਮੁਕੱਦਮੇ ਵਿੱਚ ਲੋੜੀਂਦੇ ਸਨ। ਦੋ ਲਿਸਟਡ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਪਛਾਣ ਅਮਨਦੀਪ ਸਿੰਘ ਸ਼ੂਟਰ ਵਾਸੀ ਗੰਨਾ ਪਿੰਡ, ਸੁਖਬੀਰ ਸਿੰਘ ਉਰਫ ਸੁੱਖ ਵਾਸੀ ਰੁੜਕਾ ਖੁਰਦ ਥਾਣਾ ਗੁਰਾਇਆ ਵਜੋਂ ਹੋਈ ਹੈ। ਇਨ੍ਹਾਂ ’ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।