ਹਥਿਆਰਾਂ ਤੇ ਮੋਟਰਸਾਈਕਲ ਸਮੇਤ ਦੋ ਨੌਜਵਾਨ ਕਾਬੂ
ਫਿਲੌਰ ਪੁਲਿਸ ਨੂੰ ਵੱਡੀ ਸਫਲਤਾ, ਦੋ ਨੌਜਵਾਨ ਕਾਬੂ
Publish Date: Tue, 30 Dec 2025 06:43 PM (IST)
Updated Date: Tue, 30 Dec 2025 06:47 PM (IST)
ਅਜੇ ਸਿੰਘ ਨਾਗੀ/ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਫਿਲੌਰ/ਬਿਲਗਾ : ਜਲੰਧਰ ਦਿਹਾਤੀ ਦੀ ਹਦਾਇਤ ਅਨੁਸਾਰ ਬਿਲਗਾ ਪੁਲਿਸ ਨੇ ਨਸ਼ਾ-ਤਸਕਰੀ, ਲੁੱਟਖੋਹਾਂ ਤੇ ਅਨੁਮਤ ਅਸਲਾ ਰੱਖਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ। ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਮੁੱਖ ਅਫਸਰ ਥਾਣਾ ਬਿਲਗਾ ਨੇ ਦੱਸਿਆ ਕਿ 29-12-2025 ਨੂੰ ਪੁਲਿਸ ਨੇ ਕੁਲਵਿੰਦਰ ਸਿੰਘ ਸਮੇਤ ਸਲਾਮੂਦੀਨ ਖਾਨ (ਪਿੰਡ ਉਪਲ ਖਾਲਸਾ) ਤੇ ਨਰਿੰਦਰ ਸਿੰਘ ਉਰਫ ਨਿੰਦਰ (ਪਿੰਡ ਚੂਹੇਕੀ) ਨੂੰ ਰੋਕਿਆ। ਜਾਂਚ ਦੌਰਾਨ ਇਕ ਖਿਡੌਣਾ ਰਿਵਾਲਵਰ, ਇਕ ਰੌਂਦ ਮਾਰਕਾ ਐੱਚਪੀਐੱਮ 32/25, ਇਕ ਦੇਸੀ ਪਿਸਤੌਲ ਸਮੇਤ ਮੈਗਜ਼ੀਨ ਤੇ ਮੋਟਰਸਾਈਕਲ (ਪਲਟੀਨਾ, ਕਾਲਾ, ਨੰਬਰੀ ਪੀਬੀ-09-ਡਬਲਯੂ-7458) ਬਰਾਮਦ ਕੀਤੇ ਗਏ। ਮੁਲਜ਼ਮਾਂ ਖਿਲਾਫ ਪਹਿਲਾਂ ਵੀ ਨਸ਼ਾ ਵੇਚਣ ਦੇ 2 ਮੁਕੱਦਮੇ ਦਰਜ ਹਨ। ਹੁਣ ਉਨ੍ਹਾਂ ਖਿਲਾਫ ਮੁਕੱਦਮਾ ਨੰਬਰ 196/25 ਬਿਲਗਾ ਥਾਣੇ ’ਚ ਦਰਜ ਕਰਕੇ ਪੁਲਿਸ ਤਫਤੀਸ਼ ਕਰ ਰਹੀ ਹੈ।