ਪੀਐੱਚਐੱਫ ਲੀਜ਼ਿੰਗ 200 ਤੋਂ ਵੱਧ ਲੋਕਾਂ ਨੂੰ ਦੇਵੇਗੀ ਰੁਜ਼ਗਾਰ
ਪੱਤਰ ਪੇ੍ਰਰਕ, ਜਲੰਧਰ : ਪੀਐੱਚਐੱਫ ਲੀਜ਼ਿੰਗ ਅਗਲੀਆਂ ਦੋ ਤਿਮਾਹੀਆਂ 'ਚ ਵੱਖ-ਵੱਖ ਖੇਤਰਾਂ 'ਚ 200 ਹੋਰ ਲੋਕਾਂ ਨੂੰ ਰੁਜ਼ਗਾਰ ਦੇਣ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਪੀਐੱਚਐੱਫ ਲੀਜ਼ਿੰਗ ਲਿਮਟਿਡ ਦੇ ਸੀਈਓ ਸ਼ਲਿਆ ਗੁਪਤਾ ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਤਰੱਕੀ ਕਰਾਂਗੇ, ਉਵੇਂ-ਉਵੇਂ ਸਾਨੂੰ ਵਧੇਰੇ ਮੁਲਾਜ਼ਮਾਂ ਦੀ ਲੋੜ ਪਵੇਗੀ।
Publish Date: Wed, 20 Mar 2024 07:03 PM (IST)
Updated Date: Wed, 20 Mar 2024 07:03 PM (IST)
ਪੱਤਰ ਪੇ੍ਰਰਕ, ਜਲੰਧਰ : ਪੀਐੱਚਐੱਫ ਲੀਜ਼ਿੰਗ ਅਗਲੀਆਂ ਦੋ ਤਿਮਾਹੀਆਂ 'ਚ ਵੱਖ-ਵੱਖ ਖੇਤਰਾਂ 'ਚ 200 ਹੋਰ ਲੋਕਾਂ ਨੂੰ ਰੁਜ਼ਗਾਰ ਦੇਣ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਪੀਐੱਚਐੱਫ ਲੀਜ਼ਿੰਗ ਲਿਮਟਿਡ ਦੇ ਸੀਈਓ ਸ਼ਲਿਆ ਗੁਪਤਾ ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਤਰੱਕੀ ਕਰਾਂਗੇ, ਉਵੇਂ-ਉਵੇਂ ਸਾਨੂੰ ਵਧੇਰੇ ਮੁਲਾਜ਼ਮਾਂ ਦੀ ਲੋੜ ਪਵੇਗੀ। ਨੇੜਲੇ ਭਵਿੱਖ 'ਚ ਅਸੀਂ ਆਪਣੇ ਸਟਾਫ ਦੀ ਗਿਣਤੀ ਨੂੰ ਵਧਾਉਣ ਬਾਰੇ ਸੋਚ ਰਹੇ ਹਾਂ ਤੇ ਸਾਨੂੰ ਆਸ ਹੈ ਕਿ ਪੀਐੱਚਐੱਫ ਜਲਦੀ ਹੀ ਸਾਡੇ ਸੰਚਾਲਨ ਖੇਤਰਾਂ 'ਚ ਇਕ ਸ਼ਕਤੀਸ਼ਾਲੀ ਤਾਕਤ ਬਣ ਜਾਵੇਗਾ। ਅਸੀਂ ਇਸ ਸਾਲ ਸਤੰਬਰ/ਅਕਤੂਬਰ ਤੱਕ ਸਾਰੇ ਖੇਤਰਾਂ 'ਚ ਲਗਪਗ 200 ਲੋਕਾਂ ਨੂੰ ਭਰਤੀ ਕਰਨ ਦਾ ਟੀਚਾ ਰੱਖਿਆ ਹੈ। ਪੀਐੱਚਐੱਫ ਲੀਜ਼ਿੰਗ ਨੇ ਪਿਛਲੇ 3 ਸਾਲਾਂ 'ਚ ਨਵੇਂ ਦਫ਼ਤਰ ਖੋਲ੍ਹ ਕੇ 100 ਫੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਹੈ। ਅੱਜ ਇਸ ਦੇ ਦਫ਼ਤਰ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ, ਰਾਜਸਥਾਨ, ਦਿੱਲੀ ਐੱਨਸੀਆਰ, ਉੱਤਰ ਪ੍ਰਦੇਸ਼, ਉੱਤਰਾਖੰਡ, ਜੰਮੂ ਤੇ ਮੱਧ ਪ੍ਰਦੇਸ਼ 'ਚ ਸਥਿਤ ਹਨ।