ਪੈਨਸ਼ਨਰਾਂ ਨੇ ਹੜ੍ਹ ਪੀੜਤਾਂ ਲਈ ਭੇਟ ਕੀਤੀ ਸਹਾਇਤਾ ਰਾਸ਼ੀ
ਪੈਨਸ਼ਨਰਾਂ ਨੇ ਹੜ੍ਹ ਪੀੜਤਾਂ ਲਈ ਭੇਂਟ ਕੀਤੀ ਸਹਾਇਤਾ
Publish Date: Wed, 19 Nov 2025 07:12 PM (IST)
Updated Date: Wed, 19 Nov 2025 07:13 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੈਨਸ਼ਨਰ ਐਸੋਸੀਏਸ਼ਨ ਜਲੰਧਰ ਸਰਕਲ ਤੇ ਪੈਨਸ਼ਨਰ ਐਸੋਸੀਏਸ਼ਨ ਗੜ੍ਹਸ਼ੰਕਰ ਸਰਕਲ ਵੱਲੋਂ ਕ੍ਰਮਵਾਰ 1,22,500 ਰੁਪਏ ਤੇ 54100 ਰੁਪਏ ਹੜ੍ਹ ਪੀੜਤਾਂ ਲਈ ਭੇਟ ਕੀਤੀ ਗਈ। ਇਸ ਦੌਰਾਨ ਸੁਰਿੰਦਰ ਕੁਮਾਰੀ ਕੋਛੜ ਵੱਲੋਂ ਵੀ 1000 ਰੁਪਏ ਦਾ ਯੋਗਦਾਨ ਪਾਇਆ ਗਿਆ। ਇਹ ਰਾਸ਼ੀ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੜ੍ਹ ਪੀੜਤ ਰਾਹਤ ਸਹਾਇਤਾ ਕਮੇਟੀ ਪੰਜਾਬ ਨੂੰ ਸੌਂਪੀ ਗਈ। ਇਸ ਮੌਕੇ ਰਾਹਤ ਕਮੇਟੀ ਦੇ ਮੈਂਬਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਮੈਂਬਰ ਸੌਦਾਗਰ ਸਿੰਘ ਘੁੜਾਣੀ ਕਲਾਂ, ਚਰਨ ਸਿੰਘ ਸਰਾਭਾ, ਜ਼ਿਲ੍ਹਾ ਕਮੇਟੀ ਮੈਂਬਰਾਂ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ, ਹੁਸ਼ਿਆਰਪੁਰ ਦੇ ਹਰਦੀਪ ਸਿੰਘ ਕੁਠਾਰ, ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਪੈਨਸ਼ਨਰ ਅਸੋਸੀਏਸ਼ਨ ਵੱਲੋਂ ਹੀ ਸੁਮਨ ਲਤਾ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਹਰ ਆਫ਼ਤ ਤੇ ਹਰ ਮਸਲੇ ਵੇਲੇ ਲੋਕਾਂ ਦੀ ਬਾਂਹ ਫੜਨ ਲਈ ਲੋਕ ਤੇ ਸਿਰਫ ਲੋਕ ਹੀ ਅੱਗੇ ਆਉਂਦੇ ਹਨ। ਹੜ੍ਹ ਪੀੜਤਾਂ ਦਾ ਹੱਡੀਂ ਹੰਢਾਇਆ ਕੌੜਾ ਤਜਰਬਾ ਦਰਸਾਉਂਦਾ ਹੈ ਕਿ ਅੱਜ ਤੱਕ ਵੀ ਹਾਕਮਾਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ।